ਪੰਨਾ:ਲਹਿਰਾਂ ਦੇ ਹਾਰ.pdf/197

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਇਨਾਤ ਦਾ ਬਣੇ ਸਰਦਾਰ ਜੇ ਤੂੰ
ਤੇਰੇ ਵਿਚ ਨਾ ਵਿਤਕਰਾ ਲੋੜੀਏ ਜੀ!
ਤੇਰੇ ਵਿਚ ਪਿਆਰ ਅਪਾਰ ਚਾਹੀਏ
ਨਾਲ ਪਯਾਰ ਦੇ ਜਗਤ ਨੂੰ ਜੋੜੀਏ ਜੀ!
ਸਾਂਝੀਵਾਲ ਸਰਕਾਰ ਦੇ ਪੁਤ ਸਾਰੇ
ਪਾ ਵਿਤਕਰੇ ਵੀਰ ਨੇ ਵਿਛੋੜੀਏ ਜੀ !
ਕਾਣੀ ਵੰਡ ਸਰਦਾਰ ਦਾ ਕੰਮ ਨਹੀਂ
ਬਣ ਮਲਾਹ ਨ ਬੇੜੇ ਨੂੰ ਬੋੜੀਏ ਜੀ !
ਜ਼ਮੀਨ ਬੋਲੀ:ਪਾ ਨਾ ਤੋੜਿਆ !
ਰੌਲਾ ਤੇ ਸ਼ੋਰ ਏਥੇ
ਧੌਣ ਸਿੱਟ ਤੇ ਧਰਾ ਸਮਾ ਵੀਰਾ !
ਏਸ ਆਦਮੀ ਤੋਂ ਆਸ ਰੱਖ ਨਾਹੀਂ
ਕਰੁ ਪਯਾਰ ਤੇ ਹੱਬ ਵਰਤਾ ਵੀਰਾ !
ਧਰਤੀ ਇਕ ਨੂੰ ਜਿਨ੍ਹਾਂ ਚਾ ਵੰਡਿਆ ਏ ।
ਦੇਸ਼ ਦੇਸ਼ ਦੀ ਵੰਡ ਵੰਡਾ ਵੀਰਾ !
ਫੇਰ ਦੇਸ਼ ਦੇ ਵਿਚ ਇਲਾਕਿਆਂ ਦੀ
ਤੇ ਤੇ ਜੂਹ ਜੁਦਾ ਵੀਰਾ !
ਚੱਪੇ ਚੱਪੇ ਤੇ ਜਿਨੇ ਹਨ ਚੀਰ ਲਾਏ,
ਵੀਰ ਵੀਰ ਤੋਂ ਵੱਖ ਵਖਾ ਵੀਰਾ !
ਹੁੰਨੇ ਪੰਨੇ ਤੇ ਬੰਨੇ ਹਨ ਜਿਨੇ ਲਾਏ,
ਮੈਂ ਤੇ ਮੇਰੀ ਦੀ ਟੱਕ ਲਗਾ ਵੀਰਾ।

-੧੯੩