ਪੰਨਾ:ਲਹਿਰਾਂ ਦੇ ਹਾਰ.pdf/198

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੜਦੇ ਮਾਰਦੇ ਮਰਨ ਏ ਆਪ ਵਿੱਚੋਂ
ਲਹੂ ਵੀਟਦੇ ਵੀਰ ਵਿਰਾ ਵੀਰਾ !
ਲਹੂ ਡੁੱਧ ਦਾ ਵੀਰਨਾ ਡਿੱਗ ਰਹਿਆ
ਆਸਕ ਤੱਥ ਦੀ ਗਈ ਬਿਲਾ ਵੀਰਾ !
ਤੇਰੇ ਜਿਹੇ ਮਜ਼ਲੂਮ ਅਨੰਤ ਮੋਏ,
ਮੇਰੇ ਜਿਗਰ ਵਿਚ ਕਬਰ ਅਮਾ ਵੀਰਾ !
ਥੱਕ ਲੱਥੀ ਹਾਂ ਦੁਖੀਆਂ ਨੂੰ ਦੱਬਦੀ ਮੈਂ "
ਪੁੰਨ ਦੁਖੀਆਂ ਦਾ ਸਦਾ ਲੁਕਾ ਵੀਰਾ !
ਹਾਂ, ਤੋਤਿਆ ! ਅਰਸ਼ ਖਲੋਤਿਆ ਵੇ !
ਸਾਵੇ ਸਹਣਿਆਂ ਰੰਗ ਰੰਗਾ ਵੀਰਾ !
ਦੁਹਚੇ ਰੰਗ ਤੇ ਤੋਤਲੇ ਬੈਨ ਤੇਰੇ
ਤੇਨੂੰ ਆਦਮੀ ਨੇ ਲੀਤਾ ਖਾ ਵੀਰਾ !
ਭੌਰ ਛੱਡ ਕੇ ਗਿਆ ਹੈ ਪਿੰਜਰਾ ਤੋਂ
ਜਿਹੜਾ ਬੋਲਦਾ ਸੈਂ ਧਰੇ ਚਾ ਵੀਰਾ !
ਧਰਤੀ ਏਸ ਤੇ ਜ਼ੋਰ ਜਰਵਾਣਿਆਂ ਦਾ
ਕਾਹਦਾ ਹੱਕ ਤੇ ਕਾਹਦਾ ਹੈ ਨਿਆਂ ਵੀਰਾ !
ਕੌਣ ਜਾਣਦਾ ਹੈ ਮੇਰੇ ਖੇੜਿਆਂ ਨੂੰ
ਕਿਸਨੂੰ ਚੜ੍ਹਦਾ ਹੈ ਵੇਖਕੇ ਚਾ ਵੀਰਾ !
ਏਸ ਚਾਉ ਤੇ ਯਾਰ ਦੇ ਖੰਭ ਲਾਕੇ
ਉਡਦਾ ਕੌਣ ਹੈ ਅਰਸ਼ਾਂ 'ਚ ਜਾ ਵੀਰਾ !

-੧੯੪-