ਪੰਨਾ:ਲਹਿਰਾਂ ਦੇ ਹਾਰ.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਸ਼-ਮਸਤੀ।

ਕਿਉਂ ਹੋਯਾ?” ਤੇ “ਕੀਕੁੰ ਹੋਯਾ?'
ਖਪ ਖਪ ਮਰੇ ਸਿਆਣੇ,
ਓਸੇ ਰਾਹ ਪਵੇਂ ਕਿਉਂ ਜਿੰਦੇ!
ਜਿਸ ਰਾਹ ਪੂਰ ਮੁਹਾਣੇ।
ਭਟਕਣ ਛੱਡ, ਲਟਕ ਲਾ ਇੱਕੋ,
ਖੀਵੀ ਹੋ ਸੁਖ ਮਾਣੀ,
ਹੋਸ਼ਾਂ ਨਾਲੋਂ ਮਸਤੀ ਚੰਗੀ
ਰਖਦੀ ਸਦਾ ਟਿਕਾਣੇ॥੧੪॥

ਮਗਨਤਾ।


ਬਾਗ ਅਦਨ ਵਿਚ ਵਸਦਿਆਂ ਆਦਮ
ਕਣਕ, ਆਖਦੇ ਖਾਧੀ
ਧੱਕਿਆ ਗਿਆ ਬਾਗ ਤੋਂ ਸ਼ੁਹਦਾ*
ਕੀਤਾ ਗਿਆ ਅਪਰਾਧੀ
ਭਬਕੇ ਪਾ ਕੇ ਕਣਕ ਚੁਆਂਦਾ
ਰਸ ਪੀਂਦਾ ਜੇ ਆਦਮ,
ਅਦਨੋਂ ਹੋਰ ਉਚੇਰਾ ਹੁੰਦਾ,
ਅਟਲ ਮੁੱਲਦਾ ਗਾਧੀ॥੧੫॥



  • ਵਿਚਾਰਾ!

ਅਮਰ ਪਦ ॥

- ੧੬ -