ਪੰਨਾ:ਲਹਿਰਾਂ ਦੇ ਹਾਰ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਠ-ਰਸ।

ਨਾ ਕਰ ਤਪ ਸਿੰਢੀ ਰਿਖਿ ਹਠੀਏ।
ਰੁੱਸ ਨੂੰ ਕੁਦਰਤ ਨਾਲੋਂ,
ਲੁਕਵੇਂ ਤੇਜ ਵਸਣ ਇਸ ਅੰਦਰ,
ਸੂਖ਼ਮ ਹਨ ਜੋ ਵਾਲੋਂ,
ਹਠ ਤੋਂ ਟੱਪ, ਰੰਗੀਜ ਰੰਗ ਵਿਚ,
ਰਸੀਆ ਹੋ ਰਸ ਜਿੱਤੀ,
ਇਕ ਝਲਕਾਰੇ ਵਿੱਚ ਨਹੀਂ ਏ
ਗੁਆ ਦੇਸਣ ਇਸ ਹਾਲੋਂ॥੧੬॥

ਬੇ ਖ਼ੁਦੀ।



ਬੇਖ਼ੁਦੀਆਂ ਦੀ ਬੂਟੀ ਇਕ ਦਿਨ
ਮੁਰਸ਼ਿਦ ਘੋਲ ਪਿਲਾਈ,
ਝੂਟਾ ਇੱਕ ਅਰਸ਼ ਦਾ ਆਇਆ
ਐਸੀ ਪੀਂਘ ਘੁਕਾਈ
ਕੀ ਘੁਕੇ ਚੜੇ ਤੇ ਘੂਕੇ
ਢਿੱਲੀ ਕਦੀ ਨ ਹੋਵੇ
ਚਾਟ ਲਗਾਵਣ ਵਾਲਿਆਂ ਸਾਈਆਂ!
ਲਾਈ ਤੋੜ ਚੜ੍ਹਾਈਂ ॥੧੭॥

-੧੭-