ਪੰਨਾ:ਲਹਿਰਾਂ ਦੇ ਹਾਰ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉੱਚੀ ਮੱਤਿ।

ਫੜ ਫੜ ਦਿਲ ਨੂੰ ਬਹਿ ਬਹਿ ਜਾਵਾਂ
ਜਦ ਦਿਲਗੀਰੀਆਂ ਆਵਣ,
ਹਸ ਬੋਲੇ, ਹਸ ਤੱਕੇ ਸਾਂ ਜੋ
ਪਾ ਪਕੜਾਂ ਆ ਖਾਵਣ
ਏ-ਖ਼ੂਦੀਆਂ ਦੀ ਪੀਘੇ ਚੜਕੇ
ਕੀਕਣ ਮੈਂ ਸੁਖ ਪਾਵਾਂ?
ਹੇਠਾਂ ਖਿੱਚਣ ਵਾਲੀਆਂ ਰੋਕਾਂ
ਪਿੱਛਾ ਨਾ ਛਡ ਜਾਵਣ ॥੧੮॥

ਦਿਲ ਦੀਆਂ ਪਕੜਾਂ ਟੁੱਟਣ ਤਾਹੀਓਂ
ਜੇ ਉੱਚੇ ਨੂੰ ਪਕੜੇ,
ਉਹ ਖਿੱਚੇ, ਤੂੰ ਹੰਭਲਾ ਮਾਰੇ।
ਹੱਥ ਪਾਇਕੇ ਤਕੜੇ
ਠੱਗ ਲਵੇਂ ਸੁੰਦਰਤਾ ਉਸ ਦੀ
ਅਪਣੇ ਹਿਤ ਵਿਚ ਬੰਨੇ,
ਪਹਪੰਧ ਤੇਰੇ ਹੋਣ ਮੋਕਲੇ
ਖੁਲ ਜਾਵਣ ਬੰਦ ਜਕੜੇ ॥੧੯॥

-੧੮-