ਸਮੱਗਰੀ 'ਤੇ ਜਾਓ

ਪੰਨਾ:ਲਹਿਰਾਂ ਦੇ ਹਾਰ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਿੰਜਰੇ ਪਿਆ ਪੰਛੀ ਪਿੰਜਰੇ ਦੀ ਸਲਾਹੁਤ ਕਰਨ ਵਾਲੇ ਨੂੰ-

ਜ਼ਾਲਮ ਖੜਾ ਹਵਾ ਖੁੱਲੀ ਵਿਚ
ਆਖੇ, 'ਪਿੰਜਰਾ ਸੁਹਣਾ,
ਵਿਚ ਆ ਜਾਵੇਂ ਫਿਰ ਮੈਂ ਪੁੱਛੇ:
ਕਿੰਨਾ ਹੈ ਮਨ-ਮੁਹਣਾ?
ਪਰ* ਤੋਂ ਹੀਨ, ਧਰਾ ਦੇ ਕੈਦੀ
ਓ ਮੁਰਖ ਦਿਲ ਕਰੜੇ!
ਉੱਡਣਹਾਰੇ ਪੰਛੀ ਨੂੰ ਇਹ
ਸੁਹਣਾ ਹੈ ਜਿੰਦ ਕੁਹਣਾ ॥੨੦॥

ਜ਼ਾਲਮ ਨੂੰ ਰੰਗ ਸੁਹਣਾ ਲੱਗਾ,
ਮਿੱਠੀ ਲੱਗੀ ਬਾਣੀ,
ਵਾਹ ਵਾ ਕਦਰ ਗੁਣਾਂ ਦੀ ਪਾਈ!
ਛਹਕੇ ਜਾਲੀ ਤਾਣੀ॥
ਪਕੜ ਪਿੰਜਰੇ ਪਾਇ ਵਿਛੋੜਿਆ
ਸਾਕ ਸੁਨੇਹੀਆਂ ਨਾਲੋਂ
ਭੱਠ ਪਏ ਇਹ ਕੇਂਦਰ ਤੁਹਾਡੀ,
ਖੇਹ ਇਸ ਯਾਰੀ ਲਾਣੀ ॥੨੧॥


  • ਖੰਭ

-੧੯-