ਪੰਨਾ:ਲਹਿਰਾਂ ਦੇ ਹਾਰ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੱਜੋਂ

ਅੱਜੋਂ ਪੀ ਤੇ ਹੁਣ ਹੀ ਪੀ ਤੈ
ਪੀਂਦਾ ਪੀਂਦਾ ਜਾਈ,
ਪਿਰਮ-ਰਸਾਂ ਦੇ ਪੜਾਲੇ ਨਾਲੋਂ
ਲਾਏ ਬੁੱਲ ਨ ਚਾਈਂ।
ਹਰਦਮ ਪੀ ਤੇ ਖੀਵਾ ਹੋ ਰਹੁ॥
ਇਹ ਮਸਤੀ ਨਾ ਉਤਰੋ,
ਕਲ ਨੂੰ ਖ਼ਬਰੇ ਕਾਲ ਆਇਕੇ,
ਦੋਵੇਂ ਖ਼ਾਕ ਰਲਾਈ ॥੨੨॥

ਲੱਗੀਆਂ ਨਿਭਣਾ।



ਪੱਥਰ ਨਾਲ ਨੇਹੁੰ ਲਾ ਬੈਠੀ
ਨਾ ਹੱਸੇ ਨਾ ਬੋਲੇ,
ਸੁਹਣਾ ਲੱਗੇ ਮਨ ਨੂੰ ਮੋਹੇ
ਘੁੰਡੀ ਦਿਲੋਂ ਨ ਖੁਹਲੇ,
ਛਡਿਆਂ ਛਡਿਆ ਜਾਂਦਾ ਨਾਹੀਂ,
ਮਿਲਿਆ ਨਿੱਘ ਨ ਕੋਈ
ਹੱਛਾ, ਜਿਵੇਂ ਰਜ਼ਾ ਹੈ ਤੇਰੀ,
ਅੱਖੀਅਹੁ ਹੋਹੁ ਨ ਉਹਲੇ ॥੨੩॥

-੨੦-