ਪੰਨਾ:ਲਹਿਰਾਂ ਦੇ ਹਾਰ.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭੈ ਵਿਚ।

ਬੱਦਲ ਆਇਆ ਦੇਖ ਕੰਬਿਆ
ਪਰਬਤ, -ਸ਼ੋਰ ਮਚਾਇਆ
ਮਿੱਠੇ ਬਣ ਅੰਦਰ ਵੜ ਲੋਟ
ਫਿਰ ਫੇਰਾਂ ਆ ਪਾਇਆ?
ਕੱਜਣ ਐਡਾ ਕਿੱਥੋਂ ਲਯਾਵਾਂ?
ਲਵੇ ਲੁਕਾ ਜੋ ਮੈਨੂੰ।
“ਹੇ ਸਰਪੋਸ਼ ਜਗਤ ਦੇ ਓਲ੍ਹਣ!
ਰੱਖੋ ਕਰਕੇ ਦਾਇਆ ॥੨੪॥

ਮਿੱਠੀ ਖਿਰਨ ਬੋਲਿਆ ਬੱਦਲ
ਹਿਰਦਾ ਚਮਕ ਦਿਖਾਇਆ:
‘ਲੇਖਾ ਸਾਫ ਨ ਮੈਂ ਕੁਛ ਪੱਲੇ,
ਤੋਂ ਦਿੱਤਾ ਵੰਡ ਆਇਆ
ਉਹ ਦਾਤਾ, ਭੰਡਾਰੀ ਤੂੰ ਹੈਂ
ਮੈਂ ਹਾਂ ਵੰਡਣ ਹਾਰਾ,
'ਭ ਵਿਚ ਕਾਰ ਤੁਸਾਂ ਮੈਂ ਕਰਨੀ
ਸਭ ਮਾਲਕ ਦੀ ਮਾਇਆ ॥੨੫॥

- ੨੧ -