ਪੰਨਾ:ਲਹਿਰਾਂ ਦੇ ਹਾਰ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਉਂ ਰੁਖ਼!

ਸਾਗਰ ਪੁਛਦਾ:-ਨਦੀਏ! ਸਾਰੇ
ਬੁਟੇ ਬੂਟੀਆਂ ਲਯਾਵੇ,
ਪਰ ਨਾ ਕਦੀ ਬੁੱਤ ਦਾ ਬੂਟਾ
ਏਥੇ ਆਣ ਪੁਚਾਵੇਂ?'
ਨਦੀ ਆਖਦੀ:-ਆਕੜ ਵਾਲੇ;
ਸਭ ਬੂਟੇ ਪਟ ਸੱਕਾਂ,
ਪਰ ਜੋ ਕੇ ਵਗੇ ਰਉਂ ਰੁਖ਼ ਨੂੰ
ਪੇਸ਼ ਨ ਉਸ ਤੇ ਜਾਵੇ ॥੨੬॥

ਯਾਦ।


'ਯਾਦ ਸਜਨ ਦੀ ਹਰਦਮ ਰਹਿੰਦੀ
ਲਹਿ ਗਈ ਡੂੰਘੇ ਥਾਂਈਂ,
ਵਾਂਗ ਸੰਗੀਤ ਹਿਰਦੀ ਅੰਦਰ
ਬਣ ਗਈ ਰਾਗ ਇਲਾਹੀ॥
ਦਾਰੂ ਵਾਂਗ ਸਰੂਰ ਚਾਦੀ,
ਤਰਬ ਵਾਂਗ ਥਰਰਾਵੇ,
ਖਿੱਚ ਤੇ ਰਸ-ਭਿੰਨੀ ਕਸਕੇ-
ਲੱਗੇ ਫਿਰ ਸੁਖਦਾਈ ॥੨੭॥

- ੨੨ -