ਪੰਨਾ:ਲਹਿਰਾਂ ਦੇ ਹਾਰ.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਲਮ, ਅਮਲ।

ਸਿਰ ਕਚਕੌਲ ਬਨਾ ਹਥ ਲੀਤਾ,
ਪਵਿਆਂ ਦੁਆਰੇ ਫਿਰਿਆ,
ਦਰ ਦਰ ਦ ਟੁਕ ਮੰਗ ਮੰਗ ਪਾਏ,
ਨ ਕੇ ਇਹ ਭਰਿਆ,
ਭਰਿਆ ਦੇਖ ਅਫਰਿਆ ਮੈਂ ਸਾਂ,
ਜਾਣਾਂ ਪੰਡਤ ਹੋਇਆ,
ਟਿਕੇ ਨ ਪੈਰ ਜ਼ਿਮੀਂ ਤੇ ਮੇਰਾ
ਉੱਚਾ ਹੋ ਹੋ ਟੁਰਿਆ ॥੨੮॥

ਇਕ ਦਿਨ ਏ ਕਚਕੌਲ ਲੈ ਗਿਆ
ਮੁਰਸ਼ਿਦ ਮੂਹਰੇ ਧਰਿਆ,
'ਜੂਠ ਜੂਠ ਕਰ ਉਸ ਉਲਟਾਇਆ
ਖਾਲੀ ਸਾਰਾ ਕਰਿਆ
ਮਲ ਮਲ ਕੇ ਫਿਰ ਧੋਤਾ ਇਸ ਨੂੰ
ਮੈਲ ਇਲਮ ਦੀ ਲਾਹੀ
ਦੇਖੋ, ਇਹ ਕਚਕੌਲ ਲਿਸ਼ਕਿਆ;
ਕੰਵਲ ਵਾਂਕ ਫਿਰ ਖਿੜਿਆ ॥੨੬॥

-੨੩-