ਪੰਨਾ:ਲਹਿਰਾਂ ਦੇ ਹਾਰ.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਮਲੀ-ਸੋਢੀ।

ਦੇਹ ਇਕ ਬੂੰਦ ਸੁਰਾਹੀਓਂ ਸਾਨੂੰ,
ਇੱਕੋ ਹੀ ਦਿਹ ਸਾਈਂ!
ਅੱਧੀ ਅੱਧ ਪਚੱਧੀ ਦੇ ਦੇ।
ਨਿੱਕੀ ਹੋਰ ਗੁਸਾਈਂ!
ਇੱਕ ਵੇਰ ਇਕ ਕਣੀ ਦਿਵਾ ਦੇ,
ਸੂਫੀ ਅਸੀਂ ਨ ਰਹੀਏ,
ਇੱਕ ਵੇਰ ਦਰ ਖਲਿਆਂ ਤਾਈਂ
ਸਾਈਂ ਸ਼ਾਦ ਚਖਾਈਂ॥੩੦॥

ਸੰਗੀਤ।



ਉੱਚੇ ਭਾਵ ਵਲਵਲੇ ਸੁਹਣੇ,
ਸੂਖਮ ਰੰਗ ਸੁਹਾਵਨ,
ਸਰਦ ਮਿਹਰ ਦੁਨੀਆਂ ਨੂੰ ਮਿਲ ਮਿਲ
ਠਰ ਠਰ ਜੰਮ ਜੰਮ ਜਾਵਨ:
ਰਾਗ ਇਨ੍ਹਾਂ ਨੂੰ ਨਿੱਘ ਪੁਚਾਵੇ
ਮੁੜ ਸੁਰਜੀਤ ਕਰਾਵੇ:
ਤਾਹੀਓਂ ਰਸੀਏ ਏਸ ਰਾਗ ਨੂੰ
“ਪੜੀ ਅਰਸ਼ ਸਦਾਵਨ॥੩੧॥

- ੨੪ -