ਪੰਨਾ:ਲਹਿਰਾਂ ਦੇ ਹਾਰ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਛੋੜਾ-ਵਸਲ।

ਸਾਬਣ ਲਾ ਲਾ ਧੋਤਾ ਕੋਲਾ,
ਦੁੱਧ ਦਹੀਂ ਵਿਚ ਪਾਇਆ,
ਖੁੱਬ ਚਾੜ੍ਹ, ਰੰਗਣ ਭੀ ਧਰਿਆ,
ਰੰਗ ਨ ਏਸ ਵਟਾਇਆ,
ਵਿੱਛੜ ਕੇ ਕਾਲਕ ਸੀ ਆਈ
ਬਿਨ ਮਿਲਿਆਂ ਨਹੀਂ ਲਹਿੰਦੀ
ਅੰਗ ਅੱਗ ਦੇ ਲਾਕੇ ਦੇਖੋ
ਚੜ੍ਹਦਾ ਰੂਪ ਸਵਾਇਆ ॥੩੨॥

ਬ੍ਰਿਛ।



ਧਰਤੀ ਦੇ ਹੇ ਤੰਗ-ਦਿਲ ਲੋਕੋ!
ਨਾਲ ਅਸੀਂ ਕਿਉਂ ਲੜਦੇ?
ਚੌੜੇ ਦਾਉ ਅਸਾਂ ਨਹੀਂ ਵਧਣਾਂ,
ਸਿੱਧੇ ਜਾਣਾਂ ਚੜਦੇ
ਘੇਰੇ ਤੇ ਫੈਲਾਉ ਅਸਾਡੇ
ਵਿਚ ਅਸਮਾਨਾਂ ਹੋਸਣ;
ਗਿੱਠ ਥਾਉਂ ਧਰਤੀ ਤੇ ਮੱਲੀ,
ਅਜੇ ਤੁਸੀਂ ਹੋ ਲੜਦੇ? ॥੩੩॥

- ੨੫ -