ਪੰਨਾ:ਲਹਿਰਾਂ ਦੇ ਹਾਰ.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਰਸ਼ਾਂ ਵਲ ਨਜ਼ਰ।

ਅਖੀਆਂ ਜੇ ਘੁਮਿਆਰ ਮੈਂਡੜਾ
ਸਿਰ ਮੇਰੇ ਤੇ ਲਾਂਦਾ,
ਸਹੁੰ ਅੱਲਾ ਦੀ ਨਚ ਸਦਾ ਮੈਂ,
ਅਰਸ਼ਾਂ ਵੱਲ ਜਾਂਦਾ,
ਹੁਣ ਅੱਖਾਂ ਹਨ ਮੱਥੇ ਥੱਲੇ,
ਰੁਖ਼ ਏਹਨਾਂ ਦਾ ਹੇਠਾਂ,
ਨੀਵੀਂ ਤੱਕ ਮੇਰੀ ਇਸ ਰੁਖ਼ ਤੋਂ
ਜ਼ੋਰ ਨ ਪਾਰ ਵਸਾਂਦਾ ॥੪੨॥

ਇਹ ਤਾਂ ਸੱਚ ਅਜ਼ਲ ਨੇ ਅੱਖਾਂ
ਸਿਰ ਤੇਰੇ ਨਹੀਂ ਲਾਈਆਂ,
ਪਰ ਗਿੱਚੀ ਦੀਆਂ ਨਾੜਾਂ ਉਸਨੇ
ਲਚਕਾਂ ਦੇ ਦੇ ਪਾਈਆਂ,
ਦਿੱਤੀ ਖੁੱਲ੍ਹ ਨਜ਼ਰ ਦੀ, ਤੱਕੇ
ਹੇਠਾਂ ਉੱਪ ਚੁਫੇਰੇ
ਹੁਣ ਜੇ ਲੋਅਉਤਾਹਾਂ ਲਾਵੇਂ
ਤਾਂ ਤੇਰੀਆਂ ਵਡਿਆਈਆਂ ੪੩॥


  • ਪੇਸ਼ ਨਹੀਂ ਜਾਂਦੀ।