ਪੰਨਾ:ਲਹਿਰਾਂ ਦੇ ਹਾਰ.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਮ, ਧਯਾਨ, ਰਜ਼ਾ।

ਨਾਮ ਸਜਣ ਦਾ ਜੀਭ ਚੜ੍ਹ ਗਿਆ!
ਜਾਂ ਸੱਜਣ ਉਠ ਤੁਰਿਆ।
ਮੱਲ ਲਏ ਦੋ ਨੈਣ ਧਯਾਨ ਨੇ,
ਸਬਕ ਰਜ਼ਾ ਦਾ ਫੁਰਿਆ,
ਬਿਰਹੋਂ ਦੇ ਹਥ ਸੌਂਪ ਅਸਾਨੂੰ
ਜੇ ਸੱਜਣ! ਤੂੰ ਰਾਜ਼ੀ,
ਯਾਦ ਤੁਸਾਡੀ ਛੁਟੇ ਨ ਸਾਥੋਂ,
ਪਯਾਰ ਰਹੇ ਨੂੰ ਪੁੜਿਆ! ੪੪॥

ਸਿਵਾਣ।



ਮਿਸਰੀ ਕਿਸੇ ਬਨਾਂਦਿਆਂ, ਹੇਠਾਂ।
ਜਦੋਂ ਕੜਾਹੀ ਲਾਹੀ,
ਕੋਲੇ ਕੋਲੇ ਖੰਡ ਹੋ ਗਈ
ਵੇਖ ਵੇਖ ਪਛੁਤਾਹੀ, ਹੇ ਭੋਲੇ।
ਜਿਸ ਸੇਕ ਨਾਲ ਸੀ
ਸ਼ਰਬਤ ਮਿਸਰੀ ਬਣਨਾ,
ਤਾਰ ਸਿਵਾਤੀ ਨਹੀਂ ਓਸਦੀ,
ਸਯਾਣ ਬਿਨਾਂ ਸੁਖ ਨਾਹੀਂ ੪੫॥

- ੩੧ -