ਪੰਨਾ:ਲਹਿਰਾਂ ਦੇ ਹਾਰ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਰਦ ਦੇਖ ਦੁਖ ਆਂਦਾ।

ਦੁਨੀਆਂ ਦਾ ਦੁਖ ਦੇਖ ਦੇਖ ਦਿਲ
ਦਬਦਾ ਦਬਦਾ ਜਾਂਦਾ,
ਅੰਦਰਲਾ ਪੰਘਰ ਵਗ ਤੁਰਦਾ
ਨੈਣੋਂ ਨੀਰ ਵਸਾਂਦਾ,
ਫਿਰ ਬੀ ਦਰਦ ਨ ਘਟੇ ਜਗਤ ਦਾ
ਚਾਹੇ ਆਪਾ ਵਾਰੋ,
ਪਰ ਪੱਥਰ ਨਹੀਂ ਬਣਿਆਂ ਜਾਂਦਾ
ਦਰਦ ਦੇਖ ਦੁਖ ਆਂਦਾ੪੬ ॥

ਬਖਸ਼ਿਸ਼ ਤੇ ਕਰਮ।


“ਤੂੰ ਪਾਪੀ 'ਤੂੰ ਪਾਪੀ ਕਹਿ ਕਹਿ,
ਪੰਡਤ ਜਿੰਦ ਸੁਕਾਈ,
ਬਖਸ਼ਣ ਵਾਲਾ ਮਿਤੋਂ ਬਾਹਰ,
ਅਸੀਂ ਮਿੱਤ ਵਿਚ ਭਾਈ!
ਮਿਤ ਵਾਲੇ ਦੇ ਕਰਮ ਅਮਿੱਤੇ।
ਕਦੇ ਨਹੀਂ ਹੋ ਸਕਦੇ,
ਬਖਸ਼ ਅਮਿੱਤੇਦੀ ਜਿਤ ਪਾਉ
ਮਿਤ ਦੇ ਕਰਮ ਉਡਾਈ ੪॥

- ੩੨-