ਪੰਨਾ:ਲਹਿਰਾਂ ਦੇ ਹਾਰ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਰਦਾ ਕਿ ਮਾਲਕ?

ਇਕ ਮੇਲੇ ਵਿਚ ਫਿਰੇ ਆਦਮੀ
ਗਲ ਵਿਚ ਫੱਟੀ ਪਾਈ,
ਵੱਟੀ ਤੇ ਲਿਖਿਆ, 'ਮੈਂ ਬਰਦਾ,
ਵਿਕਾਂ, ਲਓ ਕੁਈ ਭਾਈ,
ਲੈਣ ਲਗੇ ਮੈਨੂੰ ਕਿਸਿ ਕਹਿਆ
ਏ ਮਾਲਕ ਨਹੀਂ ਟੋਲੇ,
ਏਸ ਭੇਸ ਏ ਬਰਦਾ ਲੱਭੇ,
ਚਾਹੇ ਹੁਕਮ ਚਲਾਈ॥੪੮॥

ਆਪੇ ਦਾ ਉਛਾਲ।


ਆਪਾ ਉਛਲ ਉਛਾਲੇ ਖਾਵੇ,
ਤਾਂ ਤੈਨੂੰ ਰਸ ਆਵੇ,
ਰਸ ਦੂਏ ਵਿਚ ਕਿੱਥੋਂ ਧਰਿਆ
ਜੋ ਤੈਨੂੰ ਭਰਮਾਵੇ?
ਰਸ ਅਪਣਾ ਜੋ ਲਖੋਂ ਦੂਏ ਤੋਂ,
ਤੇਰਾ ਹਈ ਉਛਾਲਾ,
ਸਮਝ, ਸੰਭਾਲ, ਉਛਾਲ ਆਪਣਾ,
ਟੋਟਾ ਫੇਰ ਨ ਆਵੇ॥ ੪੯

- ੩੩ -