ਪੰਨਾ:ਲਹਿਰਾਂ ਦੇ ਹਾਰ.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੌਸ਼ਨ ਆਰ (ਸਮਾਧ ’ਚੋਂ):

ਕਿਉਂ ਜਚਦੇ ਹਨ ਕਦਮ ਤੁਸਾਡੇ
ਬਾਗ ਅਸਾਡਾ ਵੜਦੇ?
ਅਰਜ਼ ਨ ਕਰਦੇ, ਮੰਗ, ਨ ਮੰਗਦੇ,
ਪੱਲਾ ਅਸੀਂ ਨ ਫੜਦੇ,
ਖ਼ਾਕ ਬਾਗ ਵਿਚ ਖ਼ਾਕ ਹੋ ਗਏ।
ਹੈ ਨਿਸ਼ਾਨ ਇਕ ਬਾਕੀ,
ਭਲਾ ਜਿ ਸਾਡੀ ਯਾਦ ਕਦੇ ਇਹ
ਦਿਲ ਤੁਹਾਡੇ ਮੁੜ ਜੁੜਦੇ ॥੫o

ਰੌਸ਼ਨ ਆਰਾ ਯਾਤੀਆਂ ਨੂੰ:-


ਮੇਰੀ ਕਬਰ ਉਦਾਲੇ ਕੁਦਰਤ
ਬਾਗ ਸੁਹਾਵਾ ਲਾਇਆ,
ਬਾਗ਼ ਸੈਰ ਨੂੰ ਸਭ ਕੁਈ ਆਵੇ।
ਕਬਰੋਂ ਪਰੇ ਰਹਾਇਆ
ਲੋਥ ਨਹੀਂ, 'ਵੇ ਲੋਕੋ, ਮੈਂ ਹਾਂ,
ਕਿਉਂ ਜਚਦੇ ਤੇ ਹਟਦੇ?
ਫੁਲ, ਫਲ, ਫਲੀ, ਕਲੀ ਤੇ ਪੱਤੇ,
ਮਹੀਓ ਰੂਪ ਵਟਾਇਆ ॥੫੧॥

੩੪