ਪੰਨਾ:ਲਹਿਰਾਂ ਦੇ ਹਾਰ.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਿੱਲੀ ਦੀ ਇਕ ਬੇਨਿਸ਼ਾਂ ਸਮਾਧ।

ਜੀਂਵਦਿਆਂ ਨਾ ਮਿਲਿਆ ਸੁਹਣਾ,
ਅੰਤ ਸਮੇਂ ਨਾਂ ਆਇਆ
ਮੁਖਤਾ ਨਾ ਕੀਤਯੂਸ ਆਕੇ,
ਸਿਹਰਾ ਬੀ ਨਾ ਭਿਜਵਾਯਾ,
ਬਣੀ ਸਮਾਧ, ਜਗਤ ਆ ਚੁੱਕਾ,
ਸੁਹਣੇ ਝਾਤਿ ਨ ਪਾਈ,
ਸ਼ਾਲਾ! ਮਿਟੇ ਨ ਤਾਂਘ ਅਸਾਡੀ,
ਤੁਸੀਂ ਕਰੋ ਮਨ ਭਾਇਆ ॥੫੨॥

ਆਪੇ ਵਿਚ ਆਪਾ।


ਅੰਮੀਂ ਨੀ! ਕਲਵਲ ਹੋ ਉਠੀਆਂ
ਮੈਂ ਡਿੱਠਾ ਇਕ ਸੁਪਨਾ ਸੀ,
ਮੇਰੀ "ਮੈਂ" ਵਿਚ ਹੋਰ ਕੁਈ ਨੀ
ਦਿਸਨਾ ਸੀ, ਪਰ ਛੇਪਨਾ ਸੀ।
ਮੁੰਹਦੀ ਤੇ ਝਰਨਾਟ ਛੇੜਦਾ,
ਚਸਕ ਮਾਰ ਠੰਢ ਪਾਵੇ ਓ,
ਦੱਸ ਕੌਣ ਓ, ਕਦੋਂ ਵੜ ਗਿਆ
ਕਿਉਂ ਦਿਸਨਾ,ਕਿਉਂ ਲੁਕਨਾ ਸੀ?

- ੩੫ -