ਪੰਨਾ:ਲਹਿਰਾਂ ਦੇ ਹਾਰ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੌਹਰੀ।

ਸ਼ਹੁ ਦਰਿਯਾਵੇ ਖੇਡੰਦੜੀ ਨੂੰ
ਗੀਟੜੀਆਂ ਲਭ ਪਈਆਂ,
ਨਵੇਂ ਰੰਗ ਤੇ ਨਵੇਂ ਵੰਨ ਤੇ
ਨਵੇਂ ਸੁਹਜ ਫਬ ਰਹੀਆਂ,
ਪਰ ਮੈਂ ਗੀਟਿਆਂ ਵਾਂਗ ਉਛਾਲਾਂ
ਬਾਲਾਂ ਵਾਂਙ ਖੇਡਾਂ,
ਉੱਤੋਂ ਆ ਨਿਕਲਯਾ ਇਕ ਜੌਹਰੀ
ਉਨ ਗੀਟੀਆਂ ਚਾ ਲਈਆਂ੫੪॥
ਦੇਖ ਪਰਖ, ਸਿਰ ਫੇਰ ਆਖਦਾ,
ਕੀ ਇਨ ਨਾਉਂ ਧਰਾਵੀਂ?
ਨਾ ਨੋ ਰਤਨ, ਚੁਰਾਸੀ ਸੰਗ ਨ*
ਕੀਮਤ ਕਿਵੇਂ ਜਚਾਵੀਂ?
ਅਸੀਂ ਕਿਹਾ, 'ਛੱਡ ਖਹਿੜਾ ਹਾਲੇ,
ਖੇਡਣ ਦੇਹ ਖਾਂ ਸਾਨੂੰ,
ਗਿਣਤੀ ਜਦੋਂ ਤਗ਼ਾਨਵਿਓਂ ਤੇਰੀ
ਵਧੂ, ਮੁਲ ਆ ਪਾਵੀਂ ੫੫॥


  • ਰਤਨ ਨੂੰ ਹੁੰਦੇ ਹਨ,ਬੰਗ(ਪੱਥਰ) ਚਰਾਸੀ ਗਿਣੀਦੇ ਹਨ।

-੩੬-