ਸਮੱਗਰੀ 'ਤੇ ਜਾਓ

ਪੰਨਾ:ਲਹਿਰਾਂ ਦੇ ਹਾਰ.pdf/41

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਬੰਦ-ਖ਼ਲਾਸੀ।

ਸਾਨੂੰ ਅਜਬ ਸ਼ਿਕਾਰੀ ਮਿਲਿਆ
ਫੜ ਪਿੰਜਰੇ ਵਿਚ ਪਾਂਦਾ,
ਪਰ ਪਿੰਜਰਾ ਨਾ ਬੰਦ ਕਰਾਂਦਾ,
ਖਿੜਕੀ ਖੁਲੀ ਰਹਾਂਦਾ।
ਅਸੀਂ ਕਦੇ ਜੇ ਬੰਦ ਕਰਾਈਏ,
ਉਹ ਫਿਰ ਖੁਹਲੇ ਖਿੜਕੀ;
ਬੰਦ-ਖਲਾਸੀ ਕਰਕੇ ਕੱਠੀਆਂ
ਅਚਰਜ ਰੰਗ ਜਮਾਂਦਾ ॥੫੬॥

-੩੭-