ਪੰਨਾ:ਲਹਿਰਾਂ ਦੇ ਹਾਰ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸ ਨਿੱਕੀ ਜੇਹੀ ਕਵਿਤਾ ਵਿਚ ‘ਜੀਵਨ ਕੀ ਹੈ? ਦੇ ਪ੍ਰਸ਼ਨ ਦੀ ਅੰਤਰ-ਆਤਮੇਂ ਇਕ ਰੋਗਣ ਇਸ ਦੇ ਇਲਾਜ ਲਈ ਸਿਰ ਟਕਰਾਂਦੀ ਇਕ ਛੰਭ ਤੇ ਆ ਕੇ ਆਪਣੇ ਬਾਵਰੇਪਨ ਵਿਚ ਇਹੋ ਪ੍ਰਸ਼ਨ ਛੰਭ ਤੇ ਕਰਦੀ ਹੈ। ਛੰਭ ਤੋਂ “ਫਿਰ ਆਵੀਂ’ ਦੀ ਅਵਾਜ਼ ਉਸ ਨੂੰ ਸੁਣਾਈ ਦੇਂਦੀ ਜਾਪਦੀ ਹੈ। ਕੁਛ ਦਿਨਾਂ ਮਗਰੋਂ ਉਹ ਫੇਰ ਆਉਂਦੀ ਹੈ, ਛੰਭ ਵਿਚ ਕਵਲਾਂ ਦੇ ਪੱਤੇ ਆ ਜਾਂਦੇ ਹਨ, ਇਹ ਵੇਖ ਕੁਛ ਗੱਲਾਂ ਕਰਦੀ ਹੈ, ਪਰ ‘ਫੇਰ ਆਵੀਂ’ ਦੀ ਫੇਰ ਸੱਦ ਸੁਣਦੀ ਹੈ। ਫੇਰ ਫੇਰ ਆਉਂਦੀ ਕਵਲਾਂ ਦੀਆਂ ਗੰਦਲਾਂ ਤੇ ਸਿਰ ਨਿਹੁੜਾਈਆਂ ਕਲੀਆਂ, ਫੇਰ ਸਿੱਧੀਆਂ ਕਲੀਆਂ ਆਦਿ ਵੇਖਦੀ, ਗਲਾਂ ਕਰ ਕਰ ਟੁਰ ਜਾਂਦੀ ਹੈ। ਅੰਤ ਇਕ ਦਿਨ ਸਾਰਾ ਸਰੋਵਰ ਕਵਲ ਫੁੱਲਾਂ ਨਾਲ ਖਿੜ ਜਾਂਦਾ ਹੈ। ਉਹ ਖੇੜੇ ਦਾ ਹੁਸਨ-ਨਜ਼ਾਰਾ, ਉਹ ਅਝੱਲ ਸੁੰਦਰਤਾ ਦੀ ਛਬੀ ਵੇਖ ਐਸੀ ਖਿੜਦੀ ਹੈ ਕਿ ਉਸਦਾ ਜੀਵਨ ਅਸਲੇ ਦੇ ਰੰਗ ਵਿਚ fਖੜ ਜਾਂਦਾ ਹੈ। ‘ਜੀਵਨ ਇਹ ਹੈ ਉਸ ਦੇ ਉੱਤੇ ਵਰਤ ਜਾਂਦਾ ਹੈ, ਫੇਰ ਛੰਭ ਤੋਂ ਪ੍ਰਸ਼ਨ ਕਰਨ ਦਾ ਫੁਰਨਾਂ ਨਹੀਂ ਫੁਰਦਾ। ਪ੍ਰਸ਼ਨ ਉੱਤਰ ਤਾਂ ਜੀਵਨ ਦੇ ਅਪਣੇ ਅਸਲ ਦੇ ਰੰਗ ਤੋਂ ਫੌਜਾਣ ਦੇ ਮਕਾਨ ਦੀਆਂ ਗੱਲਾਂਸਨ,ਜਦ ਖਿੜ ਪਏ, ਯਾ ਹੋ ਗਏ ਓਹ, ਜੋ ਜੀਵਨ ਹੈ, ਤਾਂ ਹੁਣ ਪੁਛੇ ਕੌਣ, ਕਿਉਂ ਤੇ ਕੀ? ਜੀਵਨ ਖੇੜਾ ਹੈ।

-ਕਰਤਾ

- ੪੨ -