ਪੰਨਾ:ਲਹਿਰਾਂ ਦੇ ਹਾਰ.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਦਮ ਕਦਮ ਤੇ ਅਝਕੇ, ਝਿਜਕੇ,

ਉੱਪਰ ਹੇਠ ਤਕਾਵੇ,

ਅੱਗੇ ਪਿੱਛੇ ਨਜ਼ਰ ਮਾਰਕੇ

ਠਹਿਰੇ, ਨੈਣ ਮਿਟਾਵੇ ।

ਸੋਚ ਵਿਚ ਡੁਬ ਜਾਵੇ ਸਾਰੀ,

ਤ੍ਰਬ੍ਹਕ ਅੱਖੀਆਂ ਖੁਹਲੇ,

ਸੁਹਣੇ ਨੈਣ ਕਟੋਰੀਆਂ ਵਰਗ੍ਯੋਂ

ਨੀਰ ਛਮਾਂ ਛਂਮ ਡੁਹਲੇ।

ਭਰੇ ਹਾਹੁਕਾ ਕਹੇ "ਹਾਇ ! ਹੈ ਕਾਹਨੂੰ

ਏ ਕੁਛ ਬਣਿਆ ?

ਕੀ ਹੈ, ਤੇ ਏ ਕਿਉਂ ਹੈ ਸਾਰਾ

ਪੇਟਾ ਤਾਣਾ ਤਣਿਆਂ ?

" 'ਮੈਂ ਜੀਂਦੀ', ਮੈਂ ਜਾਣਾ 'ਜੀਂਦੀ',

'ਹਾਂ ਜੀਵਨ ਮੈਂ ਜਾਣਾਂ,

"ਪਰ ਏ 'ਜੀਵਨ' ਕੀ ਹੈ ਵਸਤੂ ?

ਕੀ ਹੈ ਇਸਦਾ ਮਾਣਾ ?

"ਮੈਂ ਵਰਗੇ ਲਖ ਹੋ ਹੋ ਮਰ ਗਏ

ਸਮਝੇ ਨਾ 'ਕਿਉਂ ਹੋਏ',-

" 'ਹੋਂਦ ਆਪਣੀ' ਲਖੀ ਨ 'ਕੀ ਹੈ',

ਬਿਨ ਸਮਝੇ 'ਹੋ ਮੋਏ' ।

"ਲੱਖਾਂ ਹੋਕੇ ਲੱਗ ਰਹੇ ਹਨ।

ਆਸ ਅੰਦੇਸਿਆਂ ਅੰਦਰ,


- ੪੫ -