ਪੰਨਾ:ਲਹਿਰਾਂ ਦੇ ਹਾਰ.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਐਦਾਂ ਸੋਚ, ਬਾਉਲੀ ਹੁੰਦੀ,
ਆਪੇ ਦੇ ਵਿਚ ਆਂਦੀ,
ਆਪੇ ਤੋਂ ਹੋ ਬਾਰ, ਗਰਕਦੀ
ਸੰਨ ਮੰਨ ਹੋ ਜਾਂਦੀ,
ਤੁਰਦੀ, ਅਝਕ, ਬੈਠਿ, ਉਠ ਤੁਰਦੀ
ਸਹਿਜੇ ਸਹਿਜੇ ਆਈ,
ਓਸ ਛੰਭ ਤੇ ਆਣ ਖਲੋਤੀ,
ਮੌਜ ਦੇਖ ਟਕ ਲਾਈ!
ਆਖੇ: ਵਾਹਵਾ ਜੋਬਨ ਮੱਤੇ
ਸੱਭਰ ਭਰੇ ਸੁਹਾਵੇ!
"ਠੇਢ ਪਈ ਤੋਂ ਦੇਖ ਰੂਪ ਨੂੰ
ਸੁਹਣੇ ਸਜੇਤਲਾ ਵੇ!
ਕਿਉਂ ਤੂੰ ਸੁਹਣਾ ਸੁਖੀ ਦਿਸੀਵੇ
ਲਹਿਰਾਂ ਲਏ ਹੁਲਾਰੇ?
ਜੀਵਨ ਦੇ ਕੀ ਭੇਤ ਖੁਲੇ ਹਨ
ਤੋਂ ਪਰ ਆਨ, ਪਿਆਰੇ!
ਕਿਉਂ ਸੰਤਸ਼ਟ, ਰੱਜਿਆ, ਰਾਜ਼ੀ,
ਬਿਨ ਹਸਰਤ ਦਿਸਿ ਆਵੇਂ?
“ਤਲੁਕੇ ਤੇ ਵਾ ਕੁੱਖੋਂ ਸੁਹਣੀ,
ਅਰਸ਼ੀ ਰੰਗ ਦਿਖਾਵੇਂ?
“ਦੱਸ ਸੱਜਣਾਂ ਜੀਵਨ ਕੀ ਹੈ,
ਜੀਵਨ ਸਾਨੂੰ ਦੱਸੀਂ ਤੇ