ਪੰਨਾ:ਲਹਿਰਾਂ ਦੇ ਹਾਰ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੀ ਦੇਖੇ ਉਸ ਸਰਵਰ ਅੰਦਰ
ਜਲ ਦੇ ਉੱਪਰ ਤਰਦੇ
ਗੋਲ ਗੋਲ ਤੇ ਸਾਵੇ ਸਾਵੇ
ਪੱਤਰ ਤਲ ਤਲ਼ ਕਰਦੇ।
ਪਾਣੀ ਦੇ ਗਲ ਲੱਗੇ ਹੋਏ,
ਕੁਛ ਹਨ ਉੱਚੇ ਹੋਏ
ਕਿੰਨਿਆ, ਉੱਪਰ ਨੀਰ ਤਰੁਪਕੇ
ਮੋਤੀ ਜਿਉਂ ਤਲੁਕੋਏ।
ਚਮਕਣ ਤੇ ਲੁਕਣ ਏ ਤੁਪਕੇ
ਕੰਬਣ ਤੇ ਫਿਰ ਟਿਕਦੇ,
ਆਭਾ ਦੇਣ ਲੋਚਨਾਂ ਵਾਲੀ,
ਜਿਵੇਂ ਕੋਈ ਸਿਕਦੇ।
ਚਾਨਣ ਬੀ ਹੁਣ ਵਧਿਆ ਸੁਹਣਾ
ਰਿਓਂ ਆਈ ਲੋਈ,
ਪਹੁ ਦੀ ਚਿੱਟੀ ਚਾਦਰ ਵਿਛ ਗਈ
ਚਿਹ ਚਿਹ ਬਨ ਵਿਚ ਹੋਈ।
ਜੋਬਨ ਦੇਖ ਮਸਤੀਆਂ ਭਰਿਆ,
ਠੰਢ ਟਿਕਾਊ ਨਿਰਾਲਾ
ਦੂਣੀ ਪੱਤ ਹਾਵੀ ਸਜਿਆਂ,
ਛੰਭ ਪੱਤਿਆਂ ਵਾਲਾ,
ਕਹਿੰਦੀ ਨਾਰਿ ਭਰੇ ਤੇ ਮੱਤੇ
ਲਹਿ ਲਹਿ ਕਰਦੇ ਸਰ ਜੀ!

- ੫੧ -