ਸਮੱਗਰੀ 'ਤੇ ਜਾਓ

ਪੰਨਾ:ਲਹਿਰਾਂ ਦੇ ਹਾਰ.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਜਹੰਸ ਦੀਆਂ ਧੌਣਾਂ ਵਰਗਾ
ਕਿੱਥੋਂ ਆ ਗਿਆ ਢੋਇਆ?
ਗੰਦਲ ਵਾਕ ਨਿਕਲ ਇਹ ਪੌਣਾਂ
ਹੋ ਉੱਚੀਆਂ ਹਨ ਝੁਕੀਆਂ,
ਸਿਰ ਨਿਹੜਾਇ ਸ਼ਰਮ ਦੀਆਂ ਭਰੀਆਂ
ਹਿਕੇ ਨਿਰਾਸ਼ਾ ਮੁਕੀਆਂ?
ਹਸਰਤ ਭਰੀਆਂ ? ਕੇ ਵਿਚ ਸਦਮੇਂ
ਸਾਵੇ ਓਢਨ ਲੁਕੀਆਂ,
ਬੰਦ ਜਗਤ ਦੇ ਭੇਤ ਵਾਂਕ ਹਨ?
ਕੇ ਖੁਲ ਕੇ ਹਨ ਸੁਕੀਆਂ?
ਪੋਟਲੀਆਂ ਕੀ ਵਲਵਲਿਆਂ ਭਰ
ਝੁਕੀਆਂ ਹਨ ਏਹ ਸਰੀਆਂ?
“ਸੱਧਰ ਸਿੱਕਣ ਤੇ ਤਾਨ੍ਹ ਉੱਠਣ
ਵਿਚ ਇਨ੍ਹਾਂ ਦੇ ਧਰੀਆਂ?
“ਗੋਲ ਮੋਲ ਤੇ ਚੁੱਪ ਚਾਪ ਤੇ
ਸਿਰ ਸਿੱਟਣ ਦਿਖਲਾਇਆ
ਪ੍ਰਸ਼ਨ ਮਿਰੇ ਦਾ ਉੱਤਰ ਤੈਥੋਂ
ਇਹ ਸਰਵਰ ਬਰ ਆਇਆ?
ਪਵਨ ਹਿਲੋਰੇ ਨਾਲ ਹਿੱਲਿਆ,
ਸਰਵਰ ਪਤ ਤੇ ਕਲੀਆਂ,
ਨੀ ਅਜਾਇਬ ਆਈ ਵਿੱਚੋਂ,
ਬੋਲੀਆਂ ਕੋਈ ਭਲੀਆਂ

- ੫੪ -