ਪੰਨਾ:ਲਹਿਰਾਂ ਦੇ ਹਾਰ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਤਕਣਾਂ, ਤਕਣਾਂ ਤੇ ਫਿਰ ਤਕਣਾਂ
ਬਿਨ ਉੱਤਰ, ਨਾ ਥਕਣਾ?
ਇਸ ਤੱਕਣ ਵਿਚ ਰਹਿਣ ਹਮੇਸ਼ਾਂ
ਭੇਤ ਕਦੇ ਨਹੀਂ ਖੁਲਣਾ,
ਤਰਸਨ ਸਿੱਕਣ ਤੇ ਸਿਕ ਤੱਕਣ,
ਲੋਚਾਂ ਦੇ ਵਿਚ ਘਲਣਾਂ?
ਅੱਜ ਦੱਸ ਤੂੰ ਭੇਤ ਗੈਬ ਦਾ,
ਖੋਲ ਚੁੱਪ ਦੀਆਂ ਮੁਹਰਾਂ?
ਜੀਭ ਛੇੜ ਕੁਈ ਵਾਕ ਸੁਣਾ ਦੇ,
ਕੱਟ ਅਸਾਡੀਆਂ ਅਹੁਰਾਂ?
ਪਰ ਉਸ ਸਰ ਤੋਂ ਫਿਰ ਆਵੀਂ ਤੂੰ
ਫਿਰ ਫਿਰ ਫਿਰ ਸੱਦ ਆਈ!
ਸਿਰ ਨਿੜਾਇ ਗਈ ਉਹ ਪਯਾਰੀ,
ਹਸਰਤ ਅੰਦਰ ਛਾਈ॥
ਘਟਾ ਟੋਪ ਬੱਦਲ ਹਨ ਛਾਏ,
ਗਰਮੀ ਹੈ ਬਿਲਮਾਈ,
ਨਿੱਕੀ ਨਿੱਕੀ ਰਿਵੀ ਰੁਮਕਦੀ
ਗਲ ਨੂੰ ਜੱਫੀਆਂ ਪਾਈ।
ਅੱਖੀਂ ਸੁਖ ਕਲੇਜੇ ਠੰਢਕ
ਇਸਦੇ ਮਿਲਿਆਂ ਪੈਂਦੀ,
ਛਬਿ ਛਾਂਦੀ ਚਉਫੇਰ ਏਸ ਤੋਂ
ਛਬਿ ਇਸ ਤੋਂ ਛਬਿ ਲੈਂਦੀ!

- ੫੬ -