ਪੰਨਾ:ਲਹਿਰਾਂ ਦੇ ਹਾਰ.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਰਤੇ ਕਈ ਜ਼ਮਾਨੇ ਜਿਸ ਤੇ
ਸੀ ਇਕ ਬੋੜ, ਵਡੇਰਾ,
ਉਸ ਦੇ ਹੇਠਾਂ ਮੁਟਿਆਰਨ ਨੇ
ਹੈ ਲਾਇਆ ਹੁਣ ਡੇਰਾ
ਛਾਵੇਂ ਬੈਠ ਬੋੜ ਵਲ ਤੱਕਦੀ
ਲੰਮੇ ਸਾਹ ਖਿਚਾਂਦੀ,
“ਕਿਉਂ ਬਾਬਾ ਏ ਜੀਵਨ ਕੀ ਹੈ?
ਤਕ ਤਕ ਉਹਨੂੰ ਪੁਛੇ!
ਉੱਚੀ ਧੌਣ ਕਰੇਂਦੀ ਤਕਦੀ,
ਨੈਣ ਗਏ ਮਿਟ ਦੋਵੇਂ,
ਮਿੱਠੀ ਨੀਂਦ ਅੰਦਰੋਂ ਆਈ,
ਟਿਕੀ ਜਿਵੇਂ ਸੀ ਓਵੇਂ।
ਉੱਧਰ ਵਾਉ ਤਿਖੇਰੀ ਹੋਈ,
ਬੱਦਲਵਾਈ ਪਾਈ,
ਉੱਡ ਗਈ ਸਾਰੀ ਓ ਘਟਨਾ,
ਧੁੱਪ ਨਿਕਲ ਕੁਛ ਆਈ।
ਸੂਰਜ ਢਲ ਹੇਠਾਂ ਹੋ ਟੁਰਿਆ,
ਕੁਝ ਜੋਬਨ ਬੀ ਢਲਿਆ
ਤਿੱਖਾ ਤੇਜ ਹੋ ਗਿਆ ਮਿੱਠਾ,
ਨੀਵਾਂ ਹੋ ਜੋ ਚਲਿਆ!
ਪੌਣ ਵਧੇਰੀ ਠੰਢੀ ਹੋ ਗਈ,
ਜਿਵੇਂ ਹਿਮਾਲਯ ਜਾਈ,

- ੫੭ -