ਪੰਨਾ:ਲਹਿਰਾਂ ਦੇ ਹਾਰ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਭ ਕਲੀਆਂ ਖਿੜੀਆਂ ਤੇ ਹੱਸਣ
ਦਿੱਸੇ ਖੇੜਾ ਖੇੜਾ,
ਖੇੜੇ ਦਾ ਇਕ ਫਰਸ਼ ਡਲਕਦਾ
ਕੌਲ ਫਲਾਂ ਦਾ ਖੇੜਾ।
ਸਾਰਾ ਸਰ ਭਰਿਆ ਇਸ ਖੇੜੇ,
ਇਸ ਖੁਸ਼ੀਆਂ ਦੇ ਖੇ,
ਜੋਬਨ ਭਰੇ ਹਿਲੋਰੇ ਵਾਲੇ
ਮਸਤੀਆਂ ਵਾਲੇ ਖੇੜੇ॥
ਮੀਨਾ-ਲਗਾ-ਬਜ਼ਾਰ ਕੁਦਰਤੀ
ਸਰਵਰ ਨੇ ਹੈ ਲਾਇਆ,
ਖੜਾ, ਸੁਹਜ, ਹੁਸਨ ਦਾ ਜਲਵਾ
ਕਰ ਜ਼ਾਹਰ ਦਿਖਲਾਇਆ!
ਜਿੱਥੋਂ ਤਕ ਸਰਵਰ ਦੀਆਂ ਪਾਲਾਂ
ਪਾਲਾਂ ਏ ਹਨ ਖੜੀਆਂ,
ਸੁੰਦਰ ਖੇੜੇ ਦੇ ਵਿਚ ਖਿੜੀਆਂ
ਬਿਨ ਏ ਦੇ ਲੜੀਆਂ!
ਵਾੜੀ ਦਾ ਕਟੋਰਾ ਹਰ ਇਕ,
ਨੈਣ ਜਿਵੇਂ ਕਈ ਸੁਹਣੇ,
ਮਿਰਗਾਂ ਦੇ ਹਨ ਵੱਡੇ ਕਰਕੇ
ਰੰਗ ਰੰਗਾ ਚੁਹਿ ਚੁਹਿਣੇ,
ਮਸਤੀ ਖਿੱਚ ਹੁਸਨ ਦੀ ਲਾਲੀ
ਭਰ ਕੇ, ਉੱਚੇ ਕਰਕੇ,

- ੫੬ -