ਪੰਨਾ:ਲਹਿਰਾਂ ਦੇ ਹਾਰ.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁਹਣੇ ਹੁਸਨ ਆਪਣੇ ਆਪੇ
ਆਪ ਮਸਤ ਹੋ ਝੂਲਣ
ਆਸ਼ਕ ਤੇ ਮਾਸ਼ਕ ਆਪ ਹੋ
ਖ਼ੁਦੀ-ਹਿੰਡੋਲੇ ਝੂਲਣ।
ਜੋਬਨ ਭਰੇ, ਮਤਿ ਰੰਗ ਰ ਤੋਂ,
ਇਸ ਆਪੇ-ਰਸ ਰੱਤੇ,
ਅਪਣੇ ਮਦ ਅਪਣੇ ਹੀ ਰਸ ਦੇ
ਹੋ ਰਸੀਏ ਮਦ ਮੇਂ ਤੇ,
ਖੇੜੇ ਦਾ ਇਕ ਮੰਡਲ ਰਚ ਕੇ,
ਸੁੰਦਰਤਾ ਨੂੰ ਵੇਖਣ,
ਮਾਣਨ ਹੁਸਨ, ਖਿੜਨ, ਖੁਸ਼ ਹੋਵਨ,
ਆਪਾ ਆਪ ਪਰੇਖਣ ॥
ਯਾ ਏ ਭੇਤ ਇਲਾਹੀ ਵਾਲੇ।
ਡੱਬੇ ਬੰਦ ਰਹਾਏ,
ਸਰਵਰ ਨੇ ਦੱਬੇ ਹਨ ਕੱਢੇ,
ਕੱਢੇ ਖੁਹਲ ਦਿਖਾਏ।
ਹੁਸਨ ਅਜੈਬੀ, ਰੰਗ ਗੈਬ ਦਾ।
ਫਬਨ ਅਰਸ਼ ਦੀ ਜਾਈ,
ਛਬੀ ਸੁਹਾਵੀ ਸੁੰਦਰਤਾ ਹੈ,
ਧੁਰ ਬੈਕੁੰਠ ਆਈ,
ਜੋ ਢੱਕੀ ਤੇ ਬੰਦ ਕਰਾਕੇ
ਲੁਕੀ ਰਖਾਈ,

- ੬੧ -