ਪੰਨਾ:ਲਹਿਰਾਂ ਦੇ ਹਾਰ.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਜ ਸਰਵਰ ਨੇ ਛਾਤੀ ਵਿਚੋਂ
ਸਾਰੀ ਖੁਹਲ ਵਿਛਾਈ।
ਨਜ਼ਰ ਪਈ ਜਦ ਮੁਟਿਆਰਨ ਦੀ
ਉਸ ਖੇੜੇ ਦੇ ਬਨ ਤੇ,
ਉਸ ਸੁਹਣੇ, ਉਸ ਜੋਬਨ ਭਰਵੇਂ,
ਉਸ ਹੁਸਨਾਂ ਦੇ ਚੰਨ ਤੇ
ਉਹ ਜੋ ਛਬੀ ਸੁਹਾਵਾਂ ਵਾਲੀ
ਮੀਂਹ ਸੀ ਪਈ ਵਸਾਂਦੀ
ਹੇਠਾਂ ਉੱਤੇ ਤੇ ਚਉਵੇਰੇ
ਗੁੜੀ ਛਹਿਬਰ ਲਾਂਦੀ,
ਉਹ ਹੁਸਨਾਂ ਦਾ ਗ਼ਜ਼ਬ ਨਜ਼ਾਰਾ
ਸੁਹਣਾ ਓਹ ਦਿਖਾਵਾ,
ਅੱਖੀਂ ਪਿਆ ਜਦੋਂ, ਦਿਲ ਧਿਆ,
ਛਾਇਆ ਰੰਗ ਸੁਹਾਵਾ,
ਬੇਹੋਸ਼ੀ ਇਕ ਛਾਈ ਉਸ ਤੇ
ਰਹੀ ਬਝਕ ਤੁਕਾਂਦੀ,
ਕੋਈ ਸੁੱਧ ਰਹੀ ਹੈ ਬਾਕੀ,
ਮੁਰਤ ਟੱਕ ਬਨਾਂਦੀ।
ਧਾਇ ਸਰੂਰ ਹੁਸਨ ਖੇੜੇ ਦਾ।
ਸਿਰ ਸਾਰੇ ਵਿਚ ਵੜਿਆ,
ਖੇੜਾ ਅਰਸ਼ੀ ਰੰਗਾਂ ਵਾਲਾ
ਵਿਚ ਕਾਲਜੇ ਅੜਿਆ।

- ੬੨ -