ਪੰਨਾ:ਲਹਿਰਾਂ ਦੇ ਹਾਰ.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਕਲ ਸੰਸਿਆਂ ਵਾਲੀ ਰੁੜ ਗਈ,
“ਪੁੱਛਣ-ਤਾਬ ਨਸਾਈ,
ਭਰਮਣ ਤੇ ਸ਼ਕ ਕਰਨੇ ਵਾਲੀ
ਸੋਚ ਨ ਰਹਿ ਗਈ ਭਾਈ!
ਲਗ ਗਈ ਛੋਤ ਖੇੜਿਓ ਸਾਰੀ,
ਖੇੜੇ ਖੇੜਾ ਲਾਇਆ,
ਜਿਉਂ ਖਿੜਿਆ ਸੀ ਸਰਵਰ ਸਾਰਾ
ਦਿਲ-ਨਾਰੀ ਖਿੜ ਆਇਆ
ਅੰਦਰ ਫੁੱਟ ਪਿਆ ਜਿਉਂ ਸੋਮਾਂ,
ਕੜ ਖੁਸ਼ੀਆਂ ਦਾ ਦੁਟਿਆ
ਹੁਸਨ ਅੰਦਰੋਂ ਅੰਦਰਲੇ ਦਾ
ਚਸ਼ਮੇ ਜਿਉਂ ਫਟ ਛੁਟਿਆ,
ਨੂੰ ਨੂੰ ਵਿਚੋਂ ਛੁਟੇ ਫੁਹਾਰੇ,
ਖੇੜੇ ਛਹਿਬਰ ਲਾਈ
ਅੱਖਾਂ ‘ਫਬਨ-ਕਟੋਰੇ ਭਰ ਰਹੇ
ਤੇਲ ਪਏ ਸੁਖਦਾਈ॥
ਤਨ ਮਨ ਖੀਵਾ ਖੇੜਾ ਪੀ ਪੀ
ਖੇੜਾ ਸਾਰੀ ਹੋਈ,
ਖੇੜਾ ਤੇ ਅਪਾ ਇਕ ਹੋਏ,
ਲੈ ਲੈ ਗਈ ਪਰੋਈ।
ਖੇੜਾ ਦਿਲ ਦਾ, ਖੇੜਾ ਤਨ ਦਾ,
ਖੇੜਾ ਸਰਵਰ ਵਾਲਾ,

- ੬੩ -