ਪੰਨਾ:ਲਹਿਰਾਂ ਦੇ ਹਾਰ.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਭ ਖੇੜੇ ਇਕ ਰੂਪ ਹੋ ਗਏ,
ਖੇੜੇ ਭੰਨੀਆਂ ਪਾਲਾਂ।
ਹੇਠਾਂ ਉਪਰ, ਚਾਰ ਚੁਫੇਰੇ,
ਕੀ ਅੰਦਰ, ਕੀ ਬਾਹਰ,
ਖੇੜਾ ਖੇੜਾ ਹੋਈ ਸਾਰੀ
ਕੀ ਬਾਤਨ ਕੀ ਜ਼ਾਹਰ॥
ਖੇੜੇ ਵੇੜ ਲਈ ਆ ਬਾਹਰੋਂ,
ਖੜੇ ਅੰਦੋਂ ਵੇੜੀ,
ਖੇੜਾ ਖੇੜਾ ਹੋਈ ਪਯਾਰੀ,
ਖੇੜੇ ਵੜਕੇ ਖੇੜੀ!
ਕਿੱਥੇ ਹੈ ਉਹ ਪੱਛਣ ਵਾਲੀ?
ਕੀ? ਏ ਜੀਵਨ ਕੀ ਹੈ?
ਖੜੇ ਖੇੜ ਲਈ ਹੈ ਸਾਰੀ,
ਕੀ ਦੇਹੀ ਕੀ ਜੀ ਹੈ?
ਖੇੜਾ ਹੈ ਹੁਣ ਆਪ ਹੋ ਰਹੀ,
ਖੇੜਾ ਜੀਵਨ ਖੇੜਾ,
ਖੜਨ ਖਿੜੀ ਜਿਉਂ ਚੰਦ-ਚਾਨੀ,
ਖਿੜਿਆ ਜੀਵਨ ਖੇੜਾ
ਅਪਣੇ ਖੇੜੇ ਖਿੜਕੇ ਸਰਵਰ
ਖੇੜਾ ਉਸ ਨੂੰ ਲਾਇਆ,
ਸੱਤਾ ਖੇੜਾ ਉਹਦਾ ਜਗਾਇਆ,
ਖੇਡੇਗ ਜਮਾਇਆ!