ਪੰਨਾ:ਲਹਿਰਾਂ ਦੇ ਹਾਰ.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਨੇ ਦੀ ਖੁਸ਼ਬੋ ਤੇ ਕਰਨੇ ਦੀ
ਅਨਖੁਲ੍ਹੀ ਕਲੀ ਦੀ ਬਾਤ ਚੀਤ

ਕਰਨੇ ਦੀ ਖੁਸ਼ਬੂ ਕਰਨੇ ਦੇ ਅਧਖਿੜੇ ਫੁੱਲ ਨੂੰ, ਜੋ ਅਜੇ ਬੰਦ
ਕਲੀ ਦੀ ਸ਼ਕਲ ਵਿਚ ਹੈ ਮਾਨੋਂ ਅੰਦਰੋਂ ਹੀ ਆਖਦੀ ਹੈ :-

ਖੁਸ਼ਬੋ :-

ਜੱਫੀ ਛੇਤੀ ਖੋਲ੍ਹ ਮਾਏ !
ਬੰਨ੍ਹ ਨਾ ਬਹਾਲ ਸਾਨੂੰ,
ਗੋਦੀ ਤੇਰੀ ਹੋਰ ਸਾਥੋਂ
ਬੈਠਾ ਨਹੀਂ ਜਾਂਵਦਾ ।

ਪਾਲਿਆ ਤੇ ਪੋਸਿਆ
ਸਿਆਣਿਆਂ ਤੂੰ ਕੀਤਾ ਠੀਕ,
ਜੁੱਸਾ ਸਾਡਾ ਤੇਰੀਆਂ
ਕਲਾਈਆਂ ਨਹੀਂ ਮਾਂਵਦਾ ।

ਤੜਪ ਇਕ ਜਾਗੀ ਮੈਂ
ਅੰਦਰੇ ਉਛਾਲੇ ਵਾਲੀ,
ਬੈਠਣ ਨਹੀਂਓਂ ਦੇਂਦੀ
ਹੁਣ ਜੀ ਘਬਰਾਂਵਦਾ ।

ਮੋਕਲੇ ਤੇ ਵੱਡੇ ਵੱਡੇ
ਖੁੱਲ੍ਹੇ ਖੁੱਲ੍ਹੇ ਮੰਡਲਾਂ ਦਾ,
ਸੁਹਣਾ ਸੁਹਣਾ ਸੁਪਨਾ, ਹਾਇ !
ਸਾਨੂੰ ਪਿਆ ਆਂਵਦਾ ।੧।

____________________________

ਸੰਤਰੇ, ਨਿੰਬੂ, ਖੱਟੇ, ਗਲਗਲ ਤੇ ਕਿੰਬ ਆਦਿ ਦੇ ਫੁਲਾਂ ਨੂੰ ‘ਕਰਨਾ' ਆਖਦੇ ਹਨ ।

-੭੬-