ਪੰਨਾ:ਲਹਿਰਾਂ ਦੇ ਹਾਰ.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੱਚਦੀ ਤੇ ਟੱਪਦੀ ਤੇ,
ਪੁੱਛਦੀ ਹਰ ਕਿਸੇ, ਮਾਨੋਂ,
'ਪ੍ਰੀਤਮ ਦਿਮਾਗ਼' ਵਾਲੀ,
ਦੱਸ ਕਿਸੇ ਪਾਈ ਹੈ ।
ਲਪਟੀ ਦਿਮਾਗ਼ ਤਾਈਂ,
ਲਪਟ ਏ ਸੁਗੰਧਿ ਵਾਲੀ,
ਲਪਟ ਸਮਾਈ, ਫੇਰ,
ਮੁੜਕੇ ਨਾ ਆਈ ਹੈ ।੪।

________

ਕੇਲੋਂ ਦੇ ਗਲ ਲਗੀ ਵੇਲ।

ਦਿਉਦਾਰ, ਚੀੜ੍ਹ ਆਦਿ ਦੀ ਭਾਂਤ ਵਿਚੋੋਂ
ਇਕ ਰੁੱਖ ਨੂੰ ਕੇਲੋਂ(ਕੈਲ) ਆਖਦੇ ਹਨ ।
ਇਕ ਵੇਲ ਇਸ ਪਰ ਚੜ੍ਹੀ ਹੋਈ ਸੀ, ਇਕ
ਅਯਾਲੀ ਵੇਲ ਤ੍ਰੋੜ ਮ੍ਰੋੜ ਧੂਹ ਧਾਹ ਕੇ ਹੇਠਾਂ
ਲਾਹ ਰਿਹਾ ਸੀ ਜੋ ਅਪਣੇ ਅੱਯੜ ਨੂੰ ਪਾਵੇ,
ਵੇਲ ਦੀ ਅਯਾਲੀ ਅੱਗੇ ਮਾਨੋਂ ਉਸ ਵੇਲੇ ਦੀ
ਪੁਕਾਰ ਇਹ ਹੈ :-

ਹਾਇ ਨ ਧਰੀਕ ਸਾਨੂੰ,
ਹਾਇ ਵੇ ਨ ਮਾਰ ਖਿੱਚਾਂ,
ਹਾਇ ਨ ਵਿਛੋੜ, ਗਲ
ਲੱਗਿਆਂ ਨੂੰ ਪਾਪੀਆ !
- ੭੯ -