ਪੰਨਾ:ਲਹਿਰਾਂ ਦੇ ਹਾਰ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁਦਰਤ ਦੀ ਸਭ ਰਚਨਾਂ ਵਿਚੋਂ

ਏਹ ਮਾਨੁਖ ਉੱਚ ਉਚਾਏ,

ਪਰ ਇਸ ਅਕਲਾਂ ਵਾਲੇ ਸੁਹਣੇ

ਹਨ ਖੇੜੇ ਹੁਣ ਵਿਸਰਾਏ ।

ਕ੍ਰੁਝਦੇ ਖਿਝਦੇ ਸੜਦੇ ਦਿਸਦੇ,

ਅਤੇ ਕੁਮਲਾਏ ਮੁਰਝਾਏ।

ਹੈ ਸ੍ਰਦਾਰ ਏ ਕਾਇਨਾਤ ਦਾ,

ਐਪ੍ਰ ਅਸਲੇ ਏਨ ਭੁਲਾਏ।

ਤੁਸੀਂ ਖਰੇ ਤੇ ਭਲੇ ਭਲੇ ਹੋ,

ਰਹੇ ਅਸਲੇ ਟੇਕ ਟਿਕਾਏ ।

ਖਿੜ ਰਹੋ ਤੇ ਦਿਓ ਨਿਤ ਖੇੜਾ,

ਦਰਸ਼ਨ ਆ ਜੁੁ ਤੁਹਾਡਾ ਪਾਏ।

ਪਿਆਰ ਤੁਹਾਡੇ ਤਦੇ ਕਵੀ ਜਨ,

ਜੀਓ, ਰਹਿੰਦੇ ਸਦਾ ਲੁਭਾਏ ।

ਹੱਛਾ ਸੱਜਣੋਂ ! ਵਿਦਾਅ ਵਿਦੈਗੀ,

ਤੁਸਾਂ ਕੁਦਰਤ ਹੁਕਮ ਮਨਾਏ ।

ਵਰ੍ਹੇ ਦਿਨਾਂ ਅਸੀਂ ਤਾਂਘ ਕਰਾਂਗੇ

ਤੁਸਾਂ ਦਰਸ਼ਨ ਲੋਭ ਲੁਭਾਏ ।

ਅਲਵਿਦਿਆ ਹੁਣ ਵਿਦਾ ਤੁਹਾਨੂੰ,

ਜੀਓ ਪਿਆਰੀ ਅਲਵਿਦਿਆਏ ।

___________

-੮੩-