ਪੰਨਾ:ਲਹਿਰਾਂ ਦੇ ਹਾਰ.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫਲਣਾ ਫੁਲਣਾ ਛੱਡਿਆ
'ਹਰੇ ਰਹਿਣ ਦਾ ਮਾਲ,

-ਤਦੋਂ ਕੁਹਾੜਾ ਆ ਗਿਆ,
-ਫਿਰਿਆ ਸ਼ਾਖੋ ਸ਼ਾਖ਼,
ਜੜ੍ਹ ਮੂਲੋਂ ਵੱਢ ਡੇਗਿਆ,
ਢੇਰੀ ਕੀਤਾ ਖ਼ਾਕ ।

ਬਾਲਣ ਬਾਲਣ ਆਖ ਕੇ
ਲੱਦ ਲਿਚੱਲੇ ਹਾਇ,
ਓਹੋ ਹੱਥ ਤੰਦੂਰ ਨੂੰ,
ਵੇਖੋ ਸਹੀਓ ਆਇ !

ਜਿਹੜੇ ਕਰਦੇ ਅਸਾਂ ਦੀ
ਸੇਵਾ ਸਨ ਚਿਤ ਲਾਇ
ਸੁਖਦੇ ਹੁੰਦੇ ਸੁੱਖਣਾਂ
ਸਾਡੀ ਖ਼ੈਰ ਮਨਾਇ ।

ਜਿੰਦ ਜਿ ਢਹਿਦੀ ਖੇੜਿਓਂ
ਢੈ ਪੈਂਦੀ ਦੇਹ ਨਾਲ,
ਜਿੰਦੜੀ ਹੈ ਜਿਉਂ ਆਸਰਾ
ਇਸ ਦੇਹੀ ਦਾ ਲਾਲ !
ਤਿਉਂ 'ਖੇੜਾ' ਹੈ ਆਸਰਾ
ਇਸ ਜਿੰਦੜੀ ਦਾ ਮਾਲ।
ਖੇੜਾ ਜਿੰਦੜੀ ਇਕ ਹਨ
ਇੱਕ ਦੁਹਾਂ ਦੀ ਚਾਲ।


- ੮੫ -