ਪੰਨਾ:ਲਹਿਰਾਂ ਦੇ ਹਾਰ.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੂਰਤ ਸਦਾ ਖਿੜਦੀ ਰਹੇ
ਕਦੇ ਨ ਮਿਲੇ ਗਿੜਾਇ,
ਖੇੜਾ ਛਡ ਕੇ ਢੱਠਿਆਂ
ਕਿਤੇ ਨ ਮਿਲੇ ਟਿਕਾਇ । _____

ਚਾਂਦਨੀ।

ਉੱਚੇ ਪਰਬਤਾਂ ਤੇ ਦਿਆਰਾਂ ਯਾ ਕੇਲੋਂ ਦੇ ਬ੍ਰਿੱਛ ਹੁੰਦੇ ਹਨ,
ਜਿਨ੍ਹਾਂ ਦੇ ਪੱਤੇ ਸੂਈ ਵਾਂਗੂ ਖੜੇ ਹੁੰਦੇ ਹਨ । ਖਿੜੀ
ਚਾਂਦਨੀ ਦੀਆਂ ਰਿਸ਼ਮਾਂ ਦੇ ਇਨ੍ਹਾਂ ਪੱਤਿਆਂ ਤੇ
ਪੈਣ ਸਮੇਂ ਦੇ ਦਿਲ ਤਰੰਗ:-

ਸੂਈਆਂ ਨਾਲੋਂ ਨਿੱਕੇ ਨਿੱਕੇ
ਚਾਂਦਨੀ ਦੇ ਪੈਰ ਸਹੀਓ,
ਕੇਲੋਂ ਦੀਆਂ ਸੂਈਆਂ ਉੱਤੇ
ਆਨ ਆਨ ਟਿੱਕਦੇ,

ਏਥੋਂ ਛਾਲਾਂ ਮਾਰ ਟੱਪ
ਪੈਣ ਚਿੱਟੇ ਪੱਥਰਾਂ ਤੇ,
ਓਥੋਂ ਕੱਦ ਹੇਠ ਖੱਡ
ਪਾਣੀ ਉੱਤੇ ਡਿੱਗਦੇ,

ਲਹਿਰਾਂ ਦੇ ਉੱਤੇ ਉੱਤੇ
ਤਿਲ ਮਿਲ ਖੇਡਦੇ ਨੀ,
ਪੋਲੇ ਪੋਲੇ ਰੱਖ ਰੱਖ
ਠੁਮਕ ਠੁਮਕ ਠਿੱਕਦੇ ।


- ੮੬ –