ਸਮੱਗਰੀ 'ਤੇ ਜਾਓ

ਪੰਨਾ:ਲਹਿਰਾਂ ਦੇ ਹਾਰ.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਚ ਕਰਨ ਪੂਣੀ ਉੱਤੇ,
ਲਾਸ਼ਾਂ ਮਰਨ ਪੌਣ ਵਿਚ,
ਚਾਂਦਨੀ ਦੇ ਨੈਣ ਉੱਪਰ
ਚੰਦ ਵੱਲ ਤੱਕਦੇ ।



ਚੰਦ ਭਰਿਆ ਪਯਾਰ ਨਾਲ
ਤੱਕੇ ਵਲ ਚਾਂਦਨੀ ਦੇ,
ਤੱਕਦਾ ਏ ਸਾਰਾ ਸਹੀਓ !
ਅੱਖ ਹੀ ਜੇ ਹੋ ਰਿਹਾ ।



ਚਾਨਣ ਚੰਦ ਦੇਂਵਦਾ ਜੇ
ਚਾਨਣਾ ਏ ਆਪ ਸਾਰਾ,
ਚਾਨਣੀ ਦੇ ਚਾਨਣੇ ਨੂੰ
ਵੇਖ ਰੀਝ ਜੇ ਰਿਹਾ ।



ਚਾਨਣੇ ਦੇ ਰੂਪ ਪਯਾਰ
ਭੇਜਦਾ ਏ ਚਾਂਦਨੀ ਨੂੰ;
ਲਗਾਤਾਰ 'ਪਯਾਰ-ਮੀਂਹ'
ਚੰਦ ਹੇਠ ਦੇ ਰਿਹਾ ।



ਚਾਂਦਨੀ ਨ ਲੋਭਦੀ ਹੈ
ਹੇਠਾਂ ਕਿਸੇ ਪਯਾਰ ਹੋਰ,
ਧਿਆਨ ਚੰਦ ਵਿਚ, ਖਿੱਚ
ਉਤਾਹਾਂ ਮਨ ਲੈ ਰਿਹਾ ।



ਖੱਡਾਂ ਨਦੀ ਨਲਿਆਂ ਤੇ
ਖੇਤਾਂ ਬਨਾਂ ਜੰਗਲਾਂ ਤੇ,


- ੮੭ –