ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਸ਼ਹਿਰਾਂ ਪਿੰਡਾਂ ਸਭਨਾਂ ਤੇ
ਚਾਂਦਨੀ ਹੈ ਪੈ ਰਹੀ ।
ਰਾਜਿਆਂ ਅਮੀਰਾਂ ਤੇ ਗ਼ਰੀਬਾਂ
ਪਾਪੀ ਪੁੰਨੀਆਂ ਦੇ,
ਸਾਰਿਆਂ ਦੇ ਦਵਾਰਿਆਂ ਤੇ
ਚਾਨਣਾ ਹੈ ਦੇ ਰਹੀ ।
ਵ੍ਯਾਪੀ ਸਾਰੇ ਦਿੱਸਦੀ ਪੈ
ਖਚਿਤ ਕਿਸੇ ਵਿੱਚ ਨਾਂਹਿ,
ਧ੍ਯਾਨ ਲਾਇਆਂ ਚੰਦ ਵਿਚ
'ਚੰਦ-ਖਿੱਚ' ਪੈ ਰਹੀ ।
ਚੰਦ ਪਯਾਰੇ ਚਾਂਦਨੀ ਨੂੰ,
ਚਾਂਦਨੀ ਖਿਚੀਵੇ ਚੰਦ,
ਵੱਸ ਮਾਤਲੋਕ ਸ੍ਵਾਦ
ਅਰਸ਼ਾਂ ਦਾ ਜੇ ਲੈ ਰਹੀ ।
_______
ਪ੍ਯਾਰੇ=ਪਿਆਰ ਕਰਦਾ ਹੈ।
ਮਾਤਲੋਕ=ਧਰਤੀ ਤੇ ।
-੮੮-