ਪੰਨਾ:ਲਹਿਰਾਂ ਦੇ ਹਾਰ.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਮਨਾਂ ਕਲਗੀਆਂ ਵਾਲੇ ਦੇ
ਦੀਦਾਰ ਦੀ ਸਿੱਕ ਵਿੱਚ:-



ਪਾਉਂਟਾ ਉਹ ਰਮਣੀਕ ਥਾਂ ਹੈ ਜਿੱਥੇ ਜਮਨਾਂ ਪਹਾੜ ਤੇ ਦੂਨ
ਨੂੰ ਛੱਡ ਮੈਦਾਨੀਂ ਦਾਖ਼ਲ ਹੋਣ ਲੱਗਦੀ ਹੈ । ਕਲਗੀਆਂ
ਵਾਲੇ ਨੇ ਏਥੇ ਡੇਰਾ ਲਾਇਆ, ਕੋਟ ਤੇ ਟਿਕਾਣਾ ਪਾਇਆ
ਤੇ ਕੁਛ ਕਾਲ ਬੜੇ ਅਨੰਦ ਵਿਚ ਰਹੇ । ਜਮਨਾਂ ਵਿਚ
ਅਠਖੇਲੀਆਂ ਕਰਦੇ, ਕਿਨਾਰੇ ਤੇ ਦੀਵਾਨ
ਸਜਾਉਂਦੇ, ਕੀਰਤਨ ਹੁੰਦੇ ਤੇ ਆਪ ਨਾਦ ਕਰਦੇ
ਹੁੰਦੇ ਸੇ । ਕਿਤਨੀ ਕਾਵਯ ਰਚਨਾ ਏਥੇ ਹੀ ਹੋਈ ।
ਜਮਨਾ ਓਦੋਂ ਦੀ ਮਾਨੋਂ ਆਪ ਦੇ ਪਿਆਰ
ਵਿਚ ਬਿਰਹੋਂ ਸਿਰ ਚਾਈ ਹੁਣ ਤਕ ਆਪ
ਦੀ ਤਲਾਸ਼ ਵਿਚ ਹੈ । ਉਸਦੇ ਪ੍ਰੇਮ ਰਸ
ਆਏ ਦਿਲ ਤਰੰਗ ਇਸ ਕਵਿਤਾ
ਵਿਚ ਅੰਕਿਤ ਹਨ:-

ਜਮਨਾ:-
ਜੀਉਂਦਾ ਸੀ , ਇਕ ਸਹੀਓ !
ਪਾਉਂਟੇ ਟਿਕਾਣੇ ਮੇਰੇ,
ਸਮਾਂ ਹੋਇਆ ਢੇਰ ਸਾਰਾ
ਆਣ ਏਥੇ ਨ੍ਹਾ ਗਿਆ ।

ਖਿੜਿਆ ਉਹ ਟੁਰਦਾ ਆਵੇ
ਉੱਛਲ ਕੇ ਛਾਲਾਂ ਮਾਰੇ
ਚਾਉ ਭਰ ਮਾਰੇ ਟੁੱਭੀ
ਤਾਰੀਆਂ ਭੀ ਲਾ ਗਿਆ ।
- ੮੯ –