ਪੰਨਾ:ਲਹਿਰਾਂ ਦੇ ਹਾਰ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਵੇ ਧਾਇ ਧਾਇ ਓਦਾਂ,

ਛਾਲਾਂ ਮਾਰ ਤਰੇ ਓਦਾਂ,

ਟੁੱਭੀਆਂ ਲਗਾਇ ਖੇਡੇ,

ਕਦੇ ਜਿਉਂ ਖਿਡਾ ਗਿਆ।


ਰੰਗ ਆ ਜਮਾਵੇ ਓਦਾਂ,

ਕੀਰਤਨ ਸੁਣਾਵੇ ਓਦਾਂ,

ਵੀਣਾਂ ਵੀ ਵਜਾਵੇ ਓਦਾਂ,

ਕਦੇ ਜਿਉਂ ਵਜਾ ਗਿਆ ।


ਸਾਨੂੰ ਠੰਢ ਪਵੇ ਤਾਹੀਓਂ ।

ਸਵਾਦ ਦਿਲ ਰਮੇਂ ਸਹੀਓ !

ਅੰਗ ਅੰਗ ਖਿੜੇ ਸਹੀਓ,

ਆਪ ਜਿਉਂ ਖਿੜਾ ਗਿਆ।


ਐਦਾਂ ਜੇ ਨ ਆਵਣਾ ਸੂ,

ਲੁਕ ਕੇ ਤ੍ਰਸਾਵਣਾ ਸੂ,

ਰੂਪ ਨਾ ਦਿਖਾਵਣਾ ਸੂ,

ਏਹੋ ਸੂ ਜੇ ਭਾ ਗਿਆ॥੭॥


ਤਾਂ ਮੈਂ ਬੀ ਹਾਂ ਰਜ਼ਾ ਰਾਜ਼ੀ

ਸਿਰ ਧੜ ਲੱਗੀ ਬਾਜ਼ੀ,

ਢੂੰਡ ਮੇਰੀ ਸਦਾ ਤਾਜ਼ੀ

ਨੇਮ ਇਹ ਬਣਾ ਲਿਆ।


ਓਸੇ ਰੰਗ ਦਰਸ ਲੈਣੇ

ਓਸੇ ਰੂਪ ਪਰਸਣਾ ਹੈ,


-੯੪ –