ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/101

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਝਾਲ ਪ੍ਰਭਾਵ
ਮਹਾਤਮਾ ਦੀ ਸੰਗਤ ਦੀ ਝਾਲ ਝੱਲਣ ਜੋਗਾ ਥੀ।
(ਮਹਾਤਮਾਂ ਦੇ ਸਾਥ ਦਾ ਪ੍ਰਭਾਵ ਸਹਿਣਯੋਗ ਹੋ)
ਝਾੜਾ: ਮਨੁੱਖੀ ਮਲ/ਝਾੜ ਫੂਕ
ਝਾੜਾ ਕਰਨ ਪਿਛੈ ਧਾ ਕੇ ਝਾੜਾ ਕਰਾਵਣ ਵੰਞੇ।
(ਮਲ ਤਿਆਗ ਕੇ, ਨਹਾ ਕੇ ਝਾੜ ਫੂਕ ਕਰਾਣ ਜਾਈਂ)
ਝਾੰ ਥਾਂ/ ਆਸਰਾ
ਨਿਆਸਰਿਆਂ ਕੂੰ ਖੈਰਾਇਤ ਘਰ ਬਿਨਾਂ ਕੋਈ ਝਾੰ ਨਹੀਂ ਹੈ।
(ਨਿਆਸਰਿਆਂ ਨੂੰ ਦਾਨ ਘਰ ਬਿਨਾਂ ਕੋਈ ਥਾਂ/ਆਸਰਾ ਨਹੀਂ ਹੈ)
ਝਿੱਕ/ਝਿੱਕ੍ਹਾ/ਝਿੱਕੀ: ਕੁੱਬ/ਝੁਕਿਆ/ਲਿਫ਼ੀ/ਕੁੱਬੀ
ਲਿਟੈਣ ਝਿੱਕੀ ਪਈ ਹੈ ਤੇ ਛੱਤ ਝਿੱਕ ਵੈਸੀ, ਤੁੱਲ ਕੇ ਝਿੱਕ ਕਢੂੰ।
(ਲਟੈਣ ਕੁੱਬੀ/ਲਿਫੀ ਹੈ ਤੇ ਛੱਤ ਲਿਫ਼ ਜਾਉ; ਤੁਲ ਕੇ ਕੁੱਬ ਕਢੀਏ)
ਝੀਣੀ: ਮਧਮ ਸੁਰ ਵਿਚ
ਵੰਞੀਚੇ ਲਾਲਾਂ ਦੇ ਡੁੱਖ ਵਿਚ ਝੀਣੀ ਬਾਣ ਵਿੱਚ ਰੋਣ ਆਉਂਦੈ।
(ਗੁਆਚੇ ਲਾਲਾਂ ਦੇ ਦੁੱਖ ਵਿਚ ਮੱਧਮ ਸੁਰ ਵਿੱਚ ਰੋਣ ਨਿਕਲਦੈ)
ਝੁੱਖਦਾ: ਸਰਸਾ/ਦੁਖੀ ਹੁੰਦਾ
ਜ਼ਰਾ ਝੁਖਦਾ ਤੁਲ ਜਾਵੇ ਤਾਂ ਸੇਠ ਬਹੂੰ ਭੁਖਦੈ।
(ਭੋਰਾ ਸਰਸਾ ਤੁਲ ਜਾਏ ਤਾਂ ਸੇਠ ਬਹੁਤ ਦੁੱਖੀ ਹੁੰਦੈ)
ਝੁਝੂ: ਰੱਫੜ - ਦੇਖੋ ਝੱਝੂ
ਝੁੱਥਾ: ਪਿੱਛਾ /ਚੱਡਾ
ਝੁਥਾ ਭਾਰੀ ਹੋ, ਸੁੱਖ ਨਾਲ ਕਈ ਬੱਚੇ ਜਣਸੀ।
(ਪਿਛਾ/ਚੱਡਾ ਭਾਰੀ ਹੈ, ਸੁੱਖ ਨਾਲ ਕਈ ਬੱਚੇ ਜੰਮੂ)
ਝੁਲਕਾ: ਥੋੜੀ ਖੁਰਾਕ
ਚੁਲ੍ਹ ਦੀ ਬੁਝਦੀ ਭਾਅ ਕੂੰ ਤੇ ਭੁੱਖੇ ਢਿਢ ਕੂੰ ਝੁਲਕਾ ਡੇਵਣਾ ਪੈਂਦੈ।
(ਚੁਲ੍ਹੇ ਦੀ ਬੁਝਦੀ ਅੱਗ ਤੇ ਭੁੱਖੇ ਪੇਟ ਨੂੰ ਥੋੜੀ ਖਾਧ ਦੇਣੀ ਪੈਂਦੀ ਹੈ)
ਝੂੰ: ਗੁਪਤ ਥਾਂ ਦਾ ਵਾਲ
ਏਡਾ ਮੂਜੀ ਹੈ, ਦਾਨ ਕੇਹੜਾ, ਝੂੰ ਤਾਂ ਡੇਵੇ ਨਾ।
(ਐਨਾ ਪਖੰਡੀ ਹੈ, ਦਾਨ ਕਾਹਦਾ, ਪਿੰਡੇ ਦਾ ਵਾਧੂ ਵਾਲ ਨਾ ਦੇਵੇ)
ਝੂੰਣ/ਝੂੰਮਣ: ਮਸਤੀ ਵਿੱਚ ਲਹਿਰਾਣਾ
ਅਜਿਹਾ ਸਰੋਦੀ ਕੀਰਤਨ, ਰੂਹ ਝੂੰਣ ਦੇਵੇ, ਝੂਮਣ ਲਗੇ।
(ਐਸਾ ਸੰਗੀਤਕ ਕੀਰਤਨ, ਰੂਹ ਮਸਤ ਹੋਵੇ, ਮਸਤੀ ਵਿਚ ਲਹਿਰਾਣ ਲਗੇਗਾ)
ਝੇੜਾ: ਝਗੜਾ
ਘਰ ਵਿਚ ਅਮਨ ਨਿਵ੍ਹੇ ਭਾਂਦਾ, ਝੇੜਾ ਲਾਈ ਰਖਦੇ ਹੋ।
(ਘਰ ਵਿਚ ਸ਼ਾਂਤੀ ਤੁਹਾਨੂੰ ਪਸੰਦ ਨਹੀਂ, ਝਗੜਾ ਪਾਈ ਰਖਦੇ ਹੋ)

(97)