ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਟਿੱਨਣ: ਕਾਲਾ ਨਿਕਾ ਜੀਵ
ਅੱਧ ਸੁੱਕੇ ਫੋਸਾਂ ਥਲੂੰ ਟਿੱਨਣ ਨਿਕਲਸਨ।
(ਅੱਧ ਸੁੱਕੀਆਂ ਪਾਥੀਆਂ ਹੇਠੋ ਕਾਲੇ ਟਿੰਨਣ ਨਿਕਲਣਗੇ)
ਟਿੱਪਣਾ: ਕਾਟਾ ਫੇਰਨਾ
ਰਕਮ ਤਾਂ ਤਾਰ ਡਿੱਤੀ ਹਮ, ਤੂੰ ਟਿੱਪਣੀ ਭੁੱਲ ਗਿਉਂ।
(ਰਕਮ ਤਾਂ ਮੈਂ ਤਾਰ ਦਿਤੀ ਸੀ, ਤੂੰ ਕਟਣੀ ਭੁੱਲ ਗਿਉਂ)
ਟਿਮਕਣਾ: ਬਿੰਦੁ
ਉਹ ਟਿਮਕਣਾ ਜਿਹਾ ਡਿਸਦਾ ਮੰਗਲ ਕੈਂਹ ਕੁ ਮੰਗਲੀਕ ਕਰ ਸੰਗਦੈ।
(ਔਹ ਬਿੰਦੂ ਜਿਹਾ ਦਿਸਦਾ ਮੰਗਲ ਤਾਰਾ ਕਿਸੇ ਨੂੰ ਮੰਗਲੀਕ ਕਰ ਸਕਦੈ!)
ਟੀਟਣਾ: ਦੁਲੱਤੀ
ਭੈੜੇ ਕੂੰ ਟੀਟਣੇ ਮਾਰਣ ਦਾ ਝੱਸ ਹੇ।
(ਬਦ ਨੂੰ ਦੁਲੱਤੀਆਂ ਮਾਰਨ ਦੀ ਬਾਣ ਹੈ)
ਟੀਂਡੇ: ਟਿੰਡੇ
ਟੀਂਡੇ ਦੀ ਭਾਜੀ ਦੀ ਤਾਸੀਰ ਠੰਢੀ ਹੁੰਦੀ ਹੇ।
(ਟਿੰਡਿਆਂ ਦੀ ਸਬਜ਼ੀ ਦੀ ਤਾਸੀਰ ਠੰਡੀ ਹੁੰਦੀ ਹੈ)
ਟੁੱਕਰ: ਰੋਟੀ ਦੇ ਟੁਕੜੇ
ਟੁੱਕਰਾਂ ਪਿਛੂੰ ਬਏ ਮੁਲਖਾਂ ਵਿੱਚ ਟੱਕਰਾਂ ਮਾਰਦੇ ਫਿਰਦੇ ਹਨ।
(ਰੋਟੀ ਦੇ ਟੁਕੜਿਆਂ ਪਿਛੇ ਦੂਜੇ ਦੇਸ਼ਾਂ ਵਿੱਚ ਮਿਹਨਤਾਂ ਕਰਦੇ ਫਿਰਦੇ ਨੇ)
ਟੁੰਭ: ਟੁੰਬ
ਸੁਤੀ ਕੌਮ ਕੂੰ ਸ਼ਹੀਦੀਆਂ ਟੁੰਭ ਟੁੱਬ ਕੇ ਜਗਾਇਆ।
(ਸੁਤੀ ਕੌਮ ਨੂੰ ਸ਼ਹੀਦੀਆਂ ਟੁੰਬ ਟੁੰਬ ਕੇ ਜਗਾਇਆ)
ਟੁਰ: ਤੁਰ (ਟੁਰ ਗਿਆ, ਟੁਰ ਪਰ੍ਹਾਂ, ਟੁਰ ਪੌ:
ਤੁਰ ਗਿਆ, ਤੁਰ ਪਰ੍ਹਾਂ, ਤੁਰ ਪੌ)
ਟੂਰਨ ਆਲਾ ਟੁਰ ਗਿਆ, ਬੈਠਾ ਰਾਹਸੇਂ, ਟੁਰੇ ਪਰ੍ਹਾਂ, ਟੁਰ ਵੀ ਪੌ।
(ਚਲਣ ਵਾਲਾ ਤੁਰ ਗਿਆ, ਬੈਠਾ ਰਹੇਂਗਾ, ਚਲ ਤੁਰ ਪਰੇ, ਤੁਰ ਵੀ ਪੈ)
ਟੂਸ ਕੇ: ਤੁੰਨ ਕੇ
ਲੰਗਰ ਚੂੰ ਟੂਸ ਕੇ ਢਿਢ ਭਰ ਘਿਧਈ।
(ਲੰਗਰ ਵਿਚੋਂ ਤੁੰਨ ਕੇ ਢਿਡ ਭਰ ਲਿਆ ਹਈ)
ਟੇਪਾ: ਤੁਪਕਾ/ਤੁਬਕਾ
ਸ਼ਹੀਦਾਂ ਦੇ ਲਹੂ ਨਾ ਟੇਪਾ ਮੱਥੇ ਦਾ ਤਿਲਕ ਗਣ।
(ਸ਼ਹੀਦਾਂ ਦੇ ਲਹੂ ਦਾ ਤੁਪਕਾ, ਮੱਥੇ ਦਾ ਤਿਲਕ ਗਿਣ)
ਟੋਟਾ: ਘਾਟਾ
ਹੇ ਤਾਂ ਟੋਟੇ ਵਾਲਾ ਸੌਦਾ ਥੀ ਗਿਐ।
(ਇਹ ਤਾਂ ਘਾਟੇ ਵਾਲਾ ਸੌਦਾ ਹੋ ਗਿਆ ਹੈ)
ਟੋਰ ਤੋਰ
ਨੀਂਗਰ ਦੀ ਟੋਰ ਸਹੀ ਹੈ, ਛੇਹਰ ਟੋਰ ਡੇ।
(ਪ੍ਰਾਹੁਣੇ ਦੀ ਚਾਲ ਠੀਕ ਹੈ, ਕੁੜੀ ਤੋਰ ਦੇ)

(100)