ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਡਸਿਆ ਹੋਸੀ:ਦਸਿਆ ਹੋਊ, ਡਸਿਆ ਗਿਆ: ਦਸ ਹੋ ਗਿਆ
ਡਸਣ ਲਗਾ: ਦਸਣ ਲਗਿਆ ਹਾਂ ਡਸ-ਡਸ: ਦਸ ਦਸ}}
ਡਸਣ ਲਗੈ: ਦਸਣ ਲਗਾ ਹੈ।
ਡਹਿ /ਡਾਹਿ: ਲਗ ਪਏ
ਡਾਤਰੀਆਂ ਚਾਵੋ ਤੇ ਵਸਲ ਦੀ ਲੋਈ ਕੂੰ ਡਹਿ/ ਡਾਹਿ ਪਵੋ।
(ਦਾਤੀਆਂ ਚੁੱਕੋ ਤੇ ਫਸਲ ਦੀ ਕਟਾਈ ਨੂੰ ਲਗ ਜਾਵੋ)
ਡਹੀਂ: ਦਹੀਂ
ਡਹੀਂ ਢਿੱਢ ਦੀ ਖਰਾਬੀ ਦੀ ਬਹੂੰ ਚੰਗੀ ਦਾਰੂ ਹੈ।
(ਦਹੀਂ ਪੇਟ ਦੀ ਖਰਾਬੀ ਦੀ ਬੜੀ ਚੰਗੀ ਦਾਰੂ ਹੈ)
ਡੱਕ: ਰੋਕ
ਹਰੀ ਸਿੰਘ ਨਲਵੇ ਨੇ ਪਠਾਣੀ ਹੱਲੇ ਡੱਕ ਡਿਖਾਏ।
(ਹਰੀ ਸਿੰਘ ਨਲੂਏ ਨੇ ਪਠਾਣਾ ਦੇ ਹਮਲੇ ਰੋਕ ਵਿਖਾਏ)
ਡੱਕਰਾ: ਟੁੱਕੜਾ
ਡੱਕਰਾ ਅੰਨੇ ਕਾ ਮੈਕੁੰ ਵੀ ਡੇ ਡੇਵੋ।
(ਅੰਨ ਦਾ ਟੁਕੜਾ ਮੈਨੂੰ ਵੀ ਦੇ ਦੇਵੋ)
ਡੱਕੇ/ਕੱਖ: ਬਾਲਣ
ਗਰੀਬਣੀ ਡੱਕੇ/ਕੱਖ ਚੁਣਨ ਗਈ ਹੋਸੀ।
(ਗਰੀਬਣੀ ਬਾਲਣ ਚੁਗਣ ਗਈ ਹੋਵੇਗੀ)
ਡਕੌਂਤ: ਸਨਿਚਰ ਦਾ ਪੁਜਾਰੀ ਬ੍ਰਾਹਮਣ
ਛਣਛਣ ਵਾਰ ਡਕੌਂਤ ਸਡੇਸੂੰ ਤੇ ਪੂਜਾ ਕਰੈਸੂੰ।
(ਸਨਿਚਰਵਾਰ ਨੂੰ ਡਕੌਤ ਬਾਹਮਣ ਸਦਕੇ ਪੂਜਾ ਕਰਾਵਾਂਗੇ)
ਡੰਕ: ਡ੍ਰੰਕ/ਕਲਮ
ਫਾਹੇ ਦਾ ਹੁਕਮ ਲਿਖਸੀ ਤੇ ਡੰਕ ਭੰਨ ਡੇਸੀ।
(ਫਾਂਸੀ ਦਾ ਹੁਕਮ ਲਿਖੂ ਤੇ ਡ੍ਰੰੰਕ/ਕਲਮ ਤੋੜ ਦੇਊ)
ਡੱਖਣੇ: ਦੱਖਣ ਦੇ ਗੀਤ
ਮੇਲੇ 'ਚ ਰਾਗ-ਰੰਗ ਥੀ ਤੇ ਹਿੱਕ ਥਾਂ ਡੱਖਣੇ ਗਾਂਦੇ ਪਏ ਥੀ।
(ਮੇਲੇ 'ਚ ਸੰਗੀਤ ਸੀ ਤੇ ਇੱਕ ਥਾਂ ਦੱਖਣ ਦੇ ਗੀਤ ਗਾ ਰਹੇ ਸੀ)
ਡਖੋਤਰਾ/ਡੱਕੋਤਰਾ: ਦਸਵਾਂ/ਸ਼ਕਰ ਰੋਗ
ਪਿੱਤਿਆਂ ਦੀ ਵਾਹੀ ਚੂੰ ਡਖੋਤਰਾ ਹੀ ਡੇਸਾਂ, ਅਗੂੰ ਹੀ ਡਖੋਤਰੇ ਦਾ ਮਰੀਜ਼ਾਂ ਹਾਂ।
(ਮਤੀਰੇ ਦੀ ਖੇਤੀ ਵਿੱਚੋਂ ਦਸਵਾਂ ਹੀ ਦੇਊਂ, ਮੈਂ ਪਹਿਲੋਂ ਹੀ ਸ਼ਕਰ ਦਾ ਰੋਗੀ ਹਾਂ)
ਡਗ: ਕਦਮ
ਬਾਲ ਡਗ ਭਰਨ ਲਗ ਪੋਵੇ, ਮੂੰਹ ਮਿੱਠਾ ਕਰੈਸਾਂ।
(ਮੁੰਡਾ ਕਦਮ ਪੁੱਟਣ ਲਗ ਜਾਵੇ, ਮੂੰਹ ਮਿੱਠਾ ਕਰਾਊਗਾ)

(103)