ਲਹਿੰਦੀ ਪੰਜਾਬੀ 'ਸ਼ਬਦ-ਕੋਸ਼'
ਡੰਗ/ਡੰਗਾ: ਟਾਂਕ/ਗੁਜ਼ਾਰਾ
ਗੂੰਦਾ ਡੰਗ ਡੇ, ਕਮਾਈ ਪੈਸਾਂ ਤਾਂ ਡੰਗਾ ਲਾਹਸੀ।
(ਜੇਬ ਟਾਂਕ ਦੇ, ਕਮਾਈ ਪਾਊਂ ਤਾਂ ਗੁਜ਼ਾਰਾ ਹੋਊ)
ਡੰਗਾਉਣਾ: ਲੜਾਉਣਾ/ਲੁਆਉਣਾ
ਜਲ੍ਹਮਾਂ ਡੰਗਾਈਆਂ ਹਿਮ, ਫੋੜੇ ਹਟ ਵੈਸਿਨ।
(ਜੋਕਾਂ ਲੜਾਈਆਂ/ਲੁਆਈਆਂ ਤਾਂ ਨੇ, ਫੋੜੇ ਹਟ ਜਾਣਗੇ)
ਡਜਿੱਠਣਾ: ਨਿਬੇੜਨਾਂ
ਝੇੜਾ ਵਧਦਾ ਵੈਂਦੇ, ਤੈਂਡੇ ਹੱਥੂ ਡਜਿੱਠਿਆ ਵੈਸੀ।
(ਝਗੜਾ ਵਧਦਾ ਜਾ ਰਿਹੈ, ਤੇਰੇ ਹਥੋਂ ਨਿਬੇੜਿਆ ਜਾਊ)
ਡੱਟਾ: ਡਾਟ
ਪੁੱਤਰ ਥਿਹਿਸ, ਜੁਲੋ ਡਿਲਾਹੇਂ ਡੌਟਾ ਪਟੇਸੂੰ।
(ਪੁੱਤਰ ਹੋਇਆ ਹੈ, ਚਲੋਂ ਸ਼ਾਮੀ ਡਾਟ ਪਟਾਂਗੇ)
ਡੰਠਲ/ਡੰਡਲ: ਨਾੜ
ਗੁਆਰੇ ਦੇ ਡੰਠਲ/ਡੰਡਲ ਭਾਹ ਬਲੇਸਿਨ।
(ਗੁਆਰੇ ਦਾ ਨਾੜ ਅੱਗ ਮਚਾਊਗਾ)
ਡੰਡ ਡੰਨ: ਰੌਲਾ/ਜੁਰਮਾਨਾ
ਕੇਹੀ ਡੰਡ ਪਾਈ ਹੋਵੇ, ਸਾਹਿਬ ਡੰਨ/ਡੰਡ ਲਾ ਡੇਸੀ।
(ਕਿਹਾ ਰੌਲਾ ਪਾਇਆ ਜੇ, ਅਵਸਰ ਜੁਰਮਾਨਾ ਲਾ ਦੇਊ)
ਡੱਡੇ ਟਾਟਾਂ
ਚਾਨਣੀ ਪੈ ਗਈ ਹੈ ਤੇ ਡੱਡੇ ਸੜ-ਸੁੱਕ ਗਏ ਹਿਨ।
(ਅਕਾਸ਼ੀ ਬਿਜਲੀ ਦੀ ਲਿਸ਼ਕੋਰ ਜੀ ਹੈ ਤੇ ਟਾਟਾਂ ਸੜ-ਸੁਕ ਗਈਆਂ ਨੇ)
ਡਡੋਲਿਕਾ: ਰੋਣ ਹਾਕਾ
ਡਡੋਲਿਕਾ ਥੀ ਕੇ ਡਸਣ ਲਗਾ, ਮਾ ਮਰੀ ਥੀ।
(ਰੋਣਹਾਕਾ ਦਸਣ ਲਗਾ, ਮਾਂ ਮਰ ਗਈ ਸੀ)
ਡੰਡੌਤ: ਲਿਫ਼ ਕੇ ਆਦਰ/ਸਲਾਮ
ਚੌਧਰੀਆਂ ਅਗੂੰ ਡੰਡੌਤ ਤੇ ਕੰਮੀਆਂ ਉਤੇ ਫੁੰਕਾਰੇ।
(ਪਤਵੰਤਿਆਂ ਅਗੇ ਸਲਾਮਾਂ ਤੇ ਕਾਮਿਆਂ ਉਤੇ ਫੁੰਕਾਰੇ)
ਡੰਦ/ਡੰਦਣ/ਡੰਦਾਰ:ਦੰਦ/ਦੰਦਣ/ਦੰਦਾਰ
ਡੰਦ ਕੇ ਕਢਦੈ, ਆਰੇ ਦੇ ਡੰਦਾਰ ਡੇਖਸੇਂ, ਡੰਦਣ ਪੈ ਵੈਸੀ।
(ਦੰਦ ਕੀ ਦਿਖਾਂਦੈ, ਆਰੇ ਦੇ ਦੰਦਾਰ ਵੇਖੇਂਗਾ ਤਾਂ ਦੰਦਣ ਪੈਜੂ।)
ਡੰਨ: ਜਰਮਾਨਾ-ਵੇਖੋ 'ਡੰਡ/ਡੰਨ
ਡੰਨੀ: ਡੰਡੀ
ਤੱਕੜੀ ਦੀ ਡੰਨੀ ਤੁੱਟੀ ਪਈ ਹੇ, ਕਿੰਞ ਤੋਲਾਂ।
(ਤਕੜੀ ਦੀ ਡੰਡੀ ਟੁੱਟੀ ਪਈ ਹੈ, ਕਿਵੇਂ ਤੋਲਾਂ।)
(104)