ਸਮੱਗਰੀ 'ਤੇ ਜਾਓ

ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/109

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਡਫ/ਡੰਭ: ਦੱਬ ਕੇ ਖਾਣਾ
ਡੇਧਾਂ ਕੇ ਹੈਂ, ਦਾਅ ਲਗਿਅਈ, ਡਫ/ਡੰਭ ਘਿਨ।
(ਵੇਖਦਾ ਕੀ ਹੈ, ਮੌਕਾ ਹਈ, ਦੱਬ ਕੇ ਖਾ ਲੈ)
ਡਫਲੀ: ਸੰਗੀਤੀ ਸਾਜ਼
ਡਫਲੀ ਪਈ ਵਜੇ ਤੇ ਲੈ ਤੇ ਵੰਜਾਰਣ ਪਈ ਨੱਚੇ।
(ਡਫਲੀ ਵੱਜ ਰਹੀ ਤੇ ਉਸ ਤਾਲ ਉਪਰ ਵੰਜਾਰਨ ਨਚ ਰਹੀ)
ਡੱਬ ਚਾਦਰੇ ਦਾ ਲੜ
ਡੱਬ ਵਿਚ ਲੁਕਾ ਕੇ ਠੱਰੇ ਦਾ ਪਊਆ ਘਿਨਾਏ।
(ਚਾਦਰੇ ਦੇ ਲੜ ਵਿਚ ਲਕੋ ਕੇ ਦੇਸੀ ਦਾ ਪਊਆ ਲਿਆਇਆ ਹੈ)
ਡਬ/ਡਬਖੜੱਬੀ: ਦਾਗ/ਬਦਰੰਗ
ਮੀਂਹ ਵਿਚ ਸਿਜ ਕੇ ਡਬ ਪੈ ਗਏ ਤਾਂ ਚੁੰਨੀ ਡਬਖੜੱਬੀ ਥੀ ਗਈ।
(ਮੀਂਹ ਵਿਚ ਭਿਜ ਕੇ ਦਾਗ ਪੈ ਗਏ ਤੇ ਚੁੰਨੀ ਬਦਰੰਗ ਹੋ ਗਈ)
ਡੱਬਲੀ: ਪੁਰਾਣਾ ਪੈਸੇ ਦਾ ਵੱਡਾ ਸਿੱਕਾ
ਹੇ ਡੱਬਲੀ ਪੈਸਾ ਚਾਈ ਵੰਞ ਤੇ ਚੂਸਣੀ ਘਿੰਨ ਚੂਸ।
(ਇਹ ਡਬਲੀ ਪੈਸੇ ਦਾ ਸਿੱਕਾ ਚੁੱਕ ਲਿਜਾ ਤੇ ਚੂਸਣੀ ਲੈ ਕੇ ਚੂਸ)
ਡੱਬਾ: ਫੁਲ ਬਹਿਰੀ ਵਾਲਾ/ਛਿੰਬਾਂ ਵਾਲਾ
ਡੱਬੇ ਧੀਰੇ ਦਾ ਵੱਛਾ ਡੱਬਾ ਹੈ ਤੇ ਮੈਂਡਾ ਲਾਖਾ।
(ਫੁਲਬਹਿਰੀ ਵਾਲੇ ਧੀਰੇ ਦਾ ਵੱਛਾ ਛਿੱਬਾ ਵਾਲਾ ਹੈ ਤੇ ਮੇਰਾ ਲਾਖਾ ਹੈ)
ਡੰਬ/ਡੰਭ: ਦੱਬ ਕੇ ਖਾਣਾ-ਦੇਖੋ ਡਫ
ਡੰਮ੍ਹ: ਪਛਾਣ ਲਈ ਗਰਮ ਠੱਪਾ
ਸਾਰੇ ਮਾਲ ਵਿਚੁ ਬਸ ਕਲੀ ਗਾਂ ਡੰਮ੍ਹੀ ਹੋਈ ਹੇ।
(ਸਾਰੇ ਮਾਲ ਵਿਚੋਂ ਇਕਲੀ ਗਾਂ ਤੇ ਪਛਾਣੀ ਠੱਪਾ ਲਗਾ ਹੋਇਆ ਹੈ)
ਡਲ੍ਹ: ਅੰਨ੍ਹਾ ਖੂਹ
ਮੀਂਹ ਕਾਈ ਨਿਨ੍ਹ ਪਏ, ਖੁਹ ਵੀ ਡਲ੍ਹ ਬਣੇ ਪਏ ਨ।
(ਮੀਂਹ ਬਿਲਕੁਲ ਨਹੀਂ ਪਏ, ਖੂਹ ਵੀ ਅੰਨ੍ਹ/ਬੇਕਾਰ ਹੋਏ ਪਏ ਨੇ)
ਡੱਲਾ: ਮਝਲਾਂ
ਅਗੇ ਤਾਂ ਡੱਲੇ ਹੂੰਦੇ, ਪੇਟੀ ਕੋਟ ਕਡਣ ਪੈਂਦੀਆਂ ਹਾਸੇ।
(ਅਗੇ ਤਾਂ ਮਝਲੇ ਹੁੰਦੇ ਸੀ, ਪੇਟੀ ਕੋਟ ਕਦੋਂ ਪਾਉਂਦੀਆਂ ਸਾਂ)
ਡਾ/ਡਾਅ: ਚੱਜ
ਜਿਹੜਾ ਤੂੰ ਘਿਨਾਂਏ, ਕਾਮਾ ਕੈਂਹ ਡਾ/ ਡਾਅ ਦਾ ਨਹੀਂ।
(ਜਿਹੜਾ ਤੂੰ ਲਿਆਂਦੈ, ਕਾਮਾ ਕਿਸੇ ਚੱਜ ਦਾ ਨਹੀਂ)
ਡਾਈ: ਦਾਈ
ਪੀੜਾਂ ਉਠਦੀਆਂ ਪਈਆਂ ਹਨ, ਡਾਈ ਸੱਡ।
(ਪੀੜਾਂ ਸ਼ੁਰੂ ਹੋ ਰਹੀਆਂ ਨੇ, ਦਾਈ ਸੱਦ)

(105)