ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/11

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਅਰੋੜਬੰਸ ਸਭਾ ਦੇ ਪ੍ਰਧਾਨ ਵੱਲੋਂ ਉਤਸ਼ਾਹ

ਇਸ ਸ਼ਬਦ-ਕੋਸ਼ ਦੀ ਤਿਆਰੀ ਦੇ ਉਦਮ ਨੇ ਮੇਰੇ ਜਜ਼ਬਾਤ ਨੂੰ ਟੁੰਬਿਆ ਹੈ ਅਤੇ ਮਾਂ-ਬੋਲੀ ਦੇ ਮੋਹ ਨੂੰ ਸੁਰਜੀਤ ਕੀਤਾ ਹੈ। ਇਸ ਦੀ ਪ੍ਰਕਾਸ਼ਨਾ ਨਾਲ ਮੈਨੂੰ ਅਸੀਮ ਖੁਸ਼ੀ ਮਿਲ ਰਹੀ ਹੈ। ਅਰੋੜਬੰਸ ਸਭਾ ਬ੍ਰਾਦਰੀ ਦੇ ਭਲੇ ਲਈ ਹੋਰ ਅਨੇਕਾਂ ਉਦਮ ਕਰ ਰਹੀ ਹੈ। ਸਭਿਆਚਾਰਕ ਖੇਤਰ ਅਤੇ ਸਿਹਤ ਦੇ ਖੇਤਰ ਵਿਚ ਕਈ ਯਤਨ ਕੀਤੇ ਗਏ ਹਨ। ਭਾਸ਼ਾ ਦੇ ਖੇਤਰ ਵਿਚ ਲਹਿੰਦੀ ਪੰਜਾਬੀ ਦੇ ਸ਼ਬਦ ਵਿਸਰਦੇ ਜਾ ਰਹੇ ਸਨ ਅਤੇ ਕਈ ਵਾਰੀ ਅਗਿਆਨਤਾ ਵਿਚ ਇਨ੍ਹਾਂ ਦੇ ਠੀਕ ਅਰਥ ਨਹੀਂ ਕੀਤੇ ਜਾਂਦੇ ਸਨ। ਇਸ ਕਾਰਨ ਗੁਰਬਾਣੀ ਵਿਚ ਆਏ ਇਨ੍ਹਾਂ ਸ਼ਬਦਾਂ ਦੇ ਅਰਥ ਬਾਣੀ ਦੇ ਭਾਵ ਨੂੰ ਹੀ ਬਦਲ ਦਿੰਦੇ ਦੇਖੇ ਗਏ ਹਨ। ਇਸੇ ਲਈ ਇਹ ਕੋਸ਼ਿਸ਼ ਲਹਿੰਦੀ ਪੰਜਾਬੀ ਦੇ ਸ਼ਬਦਾਂ ਦੇ ਠੀਕ ਅਰਥਾਂ ਨੂੰ ਜੀਵੰਤ ਕਰਦੀ ਹੈ। ਇਸ ਦੇ ਨਾਲ ਹੀ ਨਵੀਂ ਪਨੀਰੀ ਨੂੰ ਇਸ ਮਿੱਠੀ ਤੇ ਮਨਮੋਹਣੀ ਭਾਸ਼ਾ ਨਾਲ ਜੋੜਨ ਦਾ ਕੰਮ ਵੀ ਇਹ ਕੋਸ਼ ਕਰੇਗਾ। ਆਸ ਹੈ ਬ੍ਰਾਦਰੀ ਦੇ ਚੇਤਨ ਹਿੱਸੇ ਇਸ ਉਪਰਾਲੇ ਨੂੰ ਪ੍ਰਵਾਨ ਕਰਨਗੇ ਅਤੇ ਅਜਿਹੇ ਹੋਰ ਕਦਮਾਂ ਲਈ ਹਿੰਮਤ ਦੇਣਗੇ।
ਸਮੂਹ ਪੰਜਾਬੀ ਪ੍ਰੇਮੀਆਂ ਦੇ ਵਿਸ਼ਾਲ ਖੇਤਰ ਵਿਚ ਵੀ ਇਸ ਕੋਸ਼ ਨੂੰ ਬਣਦਾ ਸਥਾਨ ਪ੍ਰਾਪਤ ਹੋਵੇਗਾ।

-ਜਗਦੀਸ਼ ਸਿੰਘ ਮੱਕੜ

ਮਿਤੀ 30-6-2019

ਪ੍ਰਧਾਨ, ਅਰੋੜਬੰਸ ਸਭਾ (ਰਜਿ:)

ਕੋਟਕਪੂਰਾ

(7)