ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/110

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਡਾਸਾ: ਨਿੱਕੇ ਬਾਲ ਦਾ ਮੱਲ
ਹਜੇ ਡੁੱਧ ਜੋ ਚੁੰਘਦੈ, ਡਾਸਾ ਹੀ ਕਰੇਗੀ।
(ਅਜੇ ਦੁੱਧ ਚੁੰਘਦੈ, ਇਹੀ ਡਾਸਾ (ਮੱਲ) ਕਢੇਗਾ)
ਡਾਹ: ਢਾਹ
ਮੈਕੂੰ ਮਾੜਾ ਨਾ ਗਣ, ਡੇਖਦਾ ਵੰਞ, ਡਾਹ ਘਿਨਸਾ।
(ਮੈਨੂੰ ਮਾੜਾ ਨਾ ਗਿਣ, ਵੇਖਦਾ ਰਹੁ, ਢਾਹ ਲਵਾਂਗਾ)
ਡਾਚਾ: ਗਾਚਾ
ਡਾਂਦ ਡਾਚੇ ਤੇ ਹਿੱਲ ਵੈਸਿਨ, ਡੇਧਾ ਵੰਞ।
(ਬਲਦ ਗਾਚੇ ਤੇ ਲਗ ਜਾਣਗੇ, ਵੇਖਦਾ ਰਹਿ)
ਡਾਚੀ: ਬੋਤੀ
ਡਾਚੀ ਵਾਲਾ ਆਸੀ ਤੇ ਮੈਕੂੰ ਵਲਾ ਘਿਨ ਵੈਸੀ।
(ਬੋਤੀ ਵਾਲਾ ਆਊ ਤੇ ਮੈਨੂੰ ਮੋੜ ਕੇ ਲੈ ਜਾਉ)
ਡਾਜ: ਦਾਜ
ਡਾਜ ਦੀ ਗਲ ਨਾ ਚਾਵੇਂ, ਸਾਕ ਤਰੁੱਟ ਵੈਸੀ।
(ਦਾਜ ਦੀ ਗਲ ਨਾ ਛੇੜੀ, ਰਿਸ਼ਤਾ ਟੁੱਟ ਜਾਊ)
ਡਾਂਡ: ਲੇਰ
ਜੁਆਨ ਦੀ ਜ਼ੋਰ ਨਾਲ ਵੱਜੀ ਡਾਂਗ ਤੂੰ ਡਾਂਡਾਂ ਨਿਕਲੀਆਂ।
(ਜੁਆਨ ਦੀ ਜ਼ੋਰ ਨਾਲ ਵਜੀ ਡਾਂਗ ਨਾਲ ਲੇਰਾਂ ਨਿਕਲ ਗਈਆਂ)
ਡਾਡਾ: ਦਾਦਾ; ਡਾਡੀ: ਦਾਦੀ
ਸੁੱਖ ਨਾਲ ਸਾਡੇ ਡਾਡਾ/ਡਾਡੀ ਜੀਂਦੇ ਹਿਨ।
(ਸੁੱਖ ਨਾਲ ਸਾਡੇ ਦਾਦਾ/ਦਾਦੀ ਜਿਉਂਦੇ ਹਨ)
ਡਾਤ/ਡਾਤਰ: ਦਾਤ
ਗੰਦਲਾਂ ਆਲਾ ਸਾਗ ਹੈ, ਡਾਤ/ਡਾਤਰ ਚਾ ਤੇ ਚੀਰ ਸੱਟ।
(ਗੰਦਲਾਂ ਵਾਲਾ ਸਾਗ ਹੈ, ਦਾਤ ਫੜ ਤੇ ਚੀਰਦੇ)
ਡਾਤਰੀ ਦਾਤੀ
ਲੌ ਸਿਰ ਤੇ ਆਏ ਖੜੇਨ, ਡਾਤਰੀਆਂ ਦੇ ਡੰਦੇ ਕਢਾ ਘਿਨੋ।
(ਵਾਢੀ ਸਿਰ ਤੇ ਆ ਗਈ ਹੈ, ਦਾਤੀਆਂ ਦੇ ਦੰਦੇ ਕਢਾ ਲਵੋ)
ਡਾਂਦ: ਬਲਦ
ਮਸ਼ੀਨਰੀ ਆਈ ਤੂੰ ਡਾਂਦਾ ਦੀ ਵਾਹੀ ਖਲੋ ਗਈ ਹੇ।
(ਮਸ਼ੀਨਰੀ ਆਈ ਕਰਕੇ ਬਲਦਾਂ ਦੀ ਵਾਹੀ ਰੁਕ ਗਈ ਹੈ)
ਡਾਲ: ਦਾਲ
ਡਾਲ ਕੈਂ ਚਾੜ੍ਹੀ ਹੈ, ਲੂਣ ਘਟ ਤੇ ਮਿਰਚਾਂ ਢੇਰ।
(ਦਾਲ ਕਿਸ ਧਰੀ ਹੈ, ਲੂਣ ਘਟ ਹੈ ਤੇ ਮਿਰਚਾਂ ਜ਼ਿਆਦਾ)
ਡਾਵਣੀ ਦੌਣ
ਕਿਵੇਂ ਸਮਸਾਂ, ਮੰਜੀ ਦੀ ਡਾਵਣੀ ਢਿੱਲੀ ਥਈ ਪਈ ਹੇ।
(ਕਿਵੇਂ ਸੰਵਾਂਗਾ, ਮੰਜੇ ਦੀ ਦੌਣ ਢਿੱਲੀ ਹੋਈ ਪਈ ਹੈ)

(106)