ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/113

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਡੁੱਧ/ਡੁੱਧਾ: ਦੁੱਧ/ਚੋਇਆਂ ਹੋਇਆ
ਡੁੱਧਾ ਡੁੱਧ ਵਲਾ ਥਣਾ ਵਿਚ ਕਡਣ ਪੂੰਦੇ।
(ਚੋਇਆ ਹੋਇਆ ਦੁੱਧ ਮੁੜ ਥਣਾਂ ਵਿਚ ਕਦੋਂ ਪੈਂਦੈ)
ਡੁੰਨ: ਨਕਾਰਾ
ਮੰਦ ਬੁੱਧ ਦੇ ਬੇਚਾਰਾ, ਡੂੰਨ ਥੀ ਬੈਠਾ ਰਾਂਹਦੈ।
(ਵਿਚਾਰਾ ਮੰਦ ਅਕਲ ਹੈ, ਨਕਾਰਾ ਬੈਠਾ ਰਹਿੰਦਾ ਹੈ)
ਡੁਪਾਹਰ: ਦੁਪਿਹਰ
ਡੂਪਾਹਰਾਂ ਤੂੰ ਰੋਟੀ ਲਈ ਛੁੱਟੀ ਕਰੇਸੂੰ।
(ਦੁਪਿਹਰ ਨੂੰ ਰੋਟੀ ਲਈ ਛੁੱਟੀ ਰਖਾਂਗੇ)
ਡੁਰ: ਚਲ
ਉਠੀਚ, ਡੁਰਨ ਕੂੰ ਤੈਂਡਾ ਮਨੂੰਆਂ ਨਹੀਂ ਮੰਨੀਂਦਾ।
(ਉੱਠ ਖੜ, ਚਲਣ ਨੂੰ ਤੇਰਾ ਮੰਨ ਨਹੀਂ ਮੰਨਦਾ)
ਡੂਆ/ਡੂਝਾ: ਦੂਜਾ
ਡਸੀਂਦਾ ਕਿਉਂ ਨਹੀਂ ਤੈਂਡੇ ਨਾਲ ਡੂਆ/ਡੂਝਾ ਕੌਣ ਹਾਈ।
(ਦਸਦਾ ਕਿਉਂ ਨਹੀਂ, ਤੇਰੇ ਨਾਲ ਦੂਜਾ ਕੌਣ ਸੀ)
ਡੂਣਾ/ ਡੋੜਾ: ਦੁਗਣਾ
ਰਕਮ ਹੁਣੇ ਤਾਰ ਡੇ, ਡੂਣਾ/ਡੋੜਾ ਜਰੀਮਾਨਾ ਪੋਸੀ।
(ਰਕਮ ਹੁਣੇ ਤਾਰ ਦੇ, ਜੁਰਮਾਨਾ ਦੁਗਣਾ ਪਊ)
ਡੂਡਣਾ: ਚੱਪਣ ਦਾ ਮੁਣਮੁਣਾਂ
ਛੂਣੀਆਂ ਦੇ ਡੂਡਣੇ ਕਾਈ ਨਿਨ੍ਹ, ਘੁਮਾਰ ਭੁੱਲ ਗਿਐ।
(ਚੱਪਣਾਂ ਦੇ ਮੁਣਮਣੇ ਹੈਨ ਨਹੀਂ, ਘੁਮਾਰ ਭੁੱਲ ਗਿਐ)
ਡੇਧਾ: ਵੇਖਦਾ
ਰੱਬ ਡੇਧਾ ਖੜੇ, ਥੀਸੀ ਤੈਂਡੇ ਨਾਲ ਵੀ ਇੰਞੇ।
(ਰੱਬ ਵੇਖਦਾ ਖੜੈ, ਹੋਉ ਤੇਰੇ ਨਾਲ ਵੀ ਇਸੇ ਤਰ੍ਹਾਂ)
ਡੈਣ/ਡਾਇਣ: ਪ੍ਰੇਤਣੀ
ਬਾਲ ਬੱਚੇ ਸੰਭਾਲ ਲਵੋ, ਡੈਣ/ਡਾਇਣ ਆਈ ਵਦੀ ਹੈ।
(ਬਾਲ ਬਚੇ ਸੰਭਾਲ ਲਵੋ, ਪ੍ਰੇਤਣੀ ਆਈ ਫਿਰਦੀ ਹੈ)
ਡੋਈ/ਡੋਈਆਂ: ਲਕੜ ਦੀ ਕੜਛੀ/ਪੂੜੇ
ਝੜੀ ਹੇ, ਅੰਮਾ ਡੋਈ ਚਾ ਤੇ ਡੋਈਆਂ ਲਾਹ ਡੇ।
(ਝੜੀ ਲਗੀ ਹੈ, ਬੇਬੇ ਕੜਛੀ ਫੜ ਤੇ ਪੂੜੇ ਲਾਹ ਦੇ)
ਡੋਹਣਾ: ਦੋਹਣਾ
ਸੀਲ ਗਾਂ ਹੈ ਤੇ ਡੋਹਣਾ ਡੁੱਧ ਨਾਲ ਭਰੇ ਪੀਂਦੀ ਹੈ।
(ਅਸੀਲ ਗਾਂ ਹੈ ਤੇ ਦੁੱਧ ਦਾ ਦੋਹਣਾ ਭਰ ਦਿੰਦੀ ਹੈ)
ਡੋਟਾ: ਮੋਟਾ
ਕਸਰਤ ਕਰ ਬਹੂੰ ਡੋਟਾ ਥੀਂਦਾ ਵੈਂਦੈ।
(ਕਸਰਤ ਕਰ, ਬਹੁਤ ਮੋਟਾ ਹੁੰਦਾ ਜਾ ਰਿਹਾ ਹੈਂ)

(109)