ਲਹਿੰਦੀ ਪੰਜਾਬੀ 'ਸ਼ਬਦ-ਕੋਸ਼'
ਡੋਰਾ: ਬੋਲਾ
ਸੁਣਦਾ ਕਿਊਂ ਨਹੀਂ, ਡੋਰਾ ਥੀ ਗਿਐਂ।
(ਸੁਣਦਾ ਕਿਉਂ ਨਹੀਂ, ਬੋਲਾ ਹੋ ਗਿਆ ਹੈਂ)
ਡੋਲਾ: ਕੁੱਜਾ
ਡੋਲੇ ਵਿਚੂੰ, ਡਾਲ ਕਢ ਘਿਨ।
(ਕੁੱਜੇ ਵਿਚੋਂ ਦਾਲ ਕੱਢ ਲੈ)
(ਢ)
ਢਕਵੰਜ/ਢਕੌਂਸਲਾ: ਧੋਖੇ ਦੀ ਤਰਕੀਬ
ਭੋਲੀ ਜਨਤਾ ਸਰਕਾਰੀ ਢਕਵੰਜਾਂ/ਢਕੌਂਸਲਿਆਂ ਵਿਚ ਫਸ ਵੈਸੀ।
(ਸਿਧਰੀ ਜਨਤਾ ਸਰਕਾਰੀ ਤਰਕੀਬਾਂ ਵਿਚ ਫਸ ਜਾਉ)
ਵਿਢੰਗ ਲੰਗ: ਹੇਰ ਫੇਰ
ਮਨੋਵਿਗਿਆਨੀ ਢੰਗ ਵਿਲੰਗ ਨਾਲ ਦਿਲ ਦਾ ਭੇਦ ਕਢਸਿਨ।
(ਮਨੋਵਿਗਿਆਨੀ ਹੇਰ ਫੇਰ ਕਰ ਦਿਲ ਦਾ ਭੇਦ ਕਢ ਲੈਣਗੇ)
ਢੰਗਾ: ਨਿਆਣਾ
ਢੰਗਾ ਨਾਵ੍ਹੀ ਮਾਰਿਆ, ਡੁੱਧ ਵੀਟ ਬੈਠੈ ਨਾ।
(ਨਿਆਣਾ ਨਹੀਂ ਸੀ ਮਾਰਿਆ ਦੁੱਧ ਡੋਲ੍ਹ ਲਿਆ ਹੈ ਨਾ)
ਢੱਠਾ/ਢਾਹ/ਢਾਹੀ: ਡਿਗਿਆ/ਡੇਗ/ਡੇਗੀ
ਘਰ ਢੱਠਾ ਪਿਆ ਹੈ, ਹੱਟੀ ਢਾਹੀ ਹੀ ਬੈਠਿਨ, ਸਾਰਾ ਢਾਹ ਬਣੈਸਿਨ।
(ਘਰ ਡਿਗਿਆ ਪਿਆ ਹੈ, ਹੱਟੀ ਡੇਗੀ ਬੈਠੇ ਨੇ, ਸਾਰਾ ਡੇਗ ਕੇ ਬਣਾਨਗੇ)
ਢੱਪੀ ਰਖ: ਠੱਪੀ ਰਖ
ਆਪਣੀ ਜੁਗਤ ਹੱਜੇ ਢੱਪੀ ਰਖ, ਵੇਲਾ ਆਵਣ ਡੇ।
(ਆਪਣੀ ਜੁਗਤ ਅਜੇ ਠੱਪੀ ਰੱਖ, ਸਮਾਂ ਆਉਣ ਦੇ)
ਢੱਬ: ਸੁਚੱਜ
ਤੈਕੂੰ ਕੰਮ ਕਢਣ ਦਾ ਕਾਈ ਢੱਬ ਹੇ ਕੇ ਨਹੀਂ।
ਤੈਨੂੰ ਕੰਮ ਲੈਣ ਦਾ ਕੋਈ ਸੁਚੱਜ ਹੈ ਕਿ ਨਹੀਂ)
ਢਾਸਣਾ: ਢੋਅ
ਮਰੀਜ਼ ਬਹੂੰ ਕਮਜ਼ੋਰ ਹੈ, ਢਾਸਣਾ ਡੇ ਕੇ ਬਲਾਹੋ।
(ਮਰੀਜ਼ ਬਹੁਤ ਕਮਜ਼ੋਰ ਹੈ, ਢੋਅ ਲਾ ਕੇ ਬਿਠਾਓ)
ਢਾਕ: ਕੰਧਾੜੇ
ਘੜਾ ਸਿਰ ਤੇ ਅਤੇ ਬਾਲ ਢਾਕ, ਜ਼ਨਾਨੀ ਦੀ ਜੂਨ।
(ਘੜਾ ਸਿਰ ਤੇ ਅਤੇ ਜੁਆਕ ਕੰਧਾੜੇ, ਜ਼ਨਾਨੀ ਦੀ ਜੁਨ ਇਹੀ)
ਢਿੰਗਰ/ਢੀਂਗਰ/ਢਿੰਗਰੀ: ਝਾਫਾ/ਝਾਫੀ
ਢਿੰਗਗ/ਢੀਂਗਰਾ/ਢਿੰਗਰੀ ਖਿਚ ਘਿਨਾ, ਚੁਰ 'ਚ ਪਾ।
(ਝਾਫਾ/ਝਾਫੀ ਧੂ ਲਿਆ ਤੇ ਚੁਲ੍ਹੇ ਵਿਚ ਪਾ ਦੇ)
ਢਿੱਢ/ਢਿਢਲ: ਪੇਟ/ਪੇਟੂ/ਉਮੀਦਵਾਰੀ
ਢਿੱਢਲ ਦਾ ਢਿੱਡ ਫੁਲਿਐ, ਕਿਡਾਹੀ ਢਿੱਢ ਤਾਂ ਨਹੀਂ ਥਿਆ।
(ਪੇਟੂ ਦਾ ਪੇਟ ਫੁਲ ਗਿਐ, ਕਿਤੇ ਉਮੇਂਦਵਾਰੀ ਤਾਂ ਨਹੀਂ)
(110)